ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ''ਚ ਪਾਕਿਸਤਾਨ ਨੇ ਕੀਤੀ ਗੋਲਾਬਾਰੀ

09/21/2020 8:44:11 PM

ਜੰਮੂ - ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ 'ਚ ਕੰਟਰੋਲ ਲਾਈਨ ਦੇ ਕੋਲ ਸੋਮਵਾਰ ਨੂੰ ਪਾਕਿਸਤਾਨੀ ਫੌਜੀਆਂ ਨੇ ਭਾਰੀ ਗੋਲਾਬਾਰੀ ਕੀਤੀ ਜਿਸਦਾ ਭਾਰਤੀ ਫੌਜ ਨੇ ਮੁੰਹਤੋੜ ਜਵਾਬ ਦਿੱਤਾ। ਇਸ ਸੰਬੰਧ 'ਚ ਰੱਖਿਆ ਬੁਲਾਰਾ ਨੇ ਦੱਸਿਆ ਕਿ ਪੁੰਛ ਦੇ ਸ਼ਾਹਪੁਰ, ਕਿਰਨੀ ਅਤੇ ਕਸਬਾ ਸੈਕਟਰਾਂ 'ਚ ਅਤੇ ਰਾਜੌਰੀ ਦੇ ਸੁੰਦਰਬਨੀ 'ਚ ਸਰਹੱਦ ਪਾਰ “ਬਿਨਾਂ ਉਕਸਾਵੇ” ਦੇ ਗੋਲਾਬਾਰੀ ਕੀਤੀ ਗਈ ਜੋ ਜੰਗਬੰਦੀ ਸਮਝੌਤੇ ਦੀ ਉਲੰਘਣਾ ਹੈ।

ਬੁਲਾਰਾ ਨੇ ਕਿਹਾ ਕਿ ਪੁੰਛ ਦੇ ਤਿੰਨ ਸੈਕਟਰਾਂ 'ਚ ਪਾਕਿਸਤਾਨੀ ਫੌਜ ਦੁਪਹਿਰ ਲੱਗਭੱਗ 2:30 ਵਜੇ ਮੋਰਟਾਰ ਦਾਗਣ ਲੱਗੀ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕਰਨ ਲੱਗੀ। ਬਾਅਦ 'ਚ ਉਸਨੇ ਸੁੰਦਰਬਨੀ ਸੈਕਟਰ 'ਚ ਵੀ ਗੋਲਾਬਾਰੀ ਕੀਤੀ। ਉਨ੍ਹਾਂ ਕਿਹਾ ਕਿ ਇਸ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਬੁਲਾਰਾ ਦੇ ਅਨੁਸਾਰ ਅੰਤਮ ਸਮਾਚਾਰ ਮਿਲਣ ਤੱਕ ਗੋਲਾਬਾਰੀ ਜਾਰੀ ਸੀ।

Inder Prajapati

This news is Content Editor Inder Prajapati