ਪਾਕਿਸਤਾਨੀ ਖੁਫੀਆ ਏਜੰਸੀ ਭਾਰਤੀ ਨੌਜਵਾਨਾਂ ਨੂੰ ਬਣਾ ਰਹੀ ਹੈ ਅੱਤਵਾਦੀ

01/19/2017 10:30:39 AM

ਪਟਨਾ— ਪਾਕਿਸਤਾਨ ਖੁਫੀਆ ਏਜੰਸੀ ਸਰਵਿਸਿਜ਼ ਇੰਟੈਲੀਜੈਂਸ ਵੱਲੋਂ ਭਾਰਤ ਵਿਰੋਧੀ ਹਿੰਸਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਆਪਣੀ ਕਾਰਜਪ੍ਰਣਾਲੀ ''ਚ ਤਬਦੀਲੀ ਕਰਦੇ ਹੋਏ ਹੁਣ ਇੱਥੋਂ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਵਰਤੋਂ ਕਰ ਰਹੇ ਹਨ। 

ਆਈ.ਐੱਸ.ਆਈ ਦੀ ਇਸ ਨਵੀਂ ਰਣਨੀਤੀ ਦਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਬਿਹਾਰ ਜ਼ਿਲੇ ''ਚ ਪਿਛਲੇ ਸਾਲ 1 ਅਕਤੂਬਰ ਨੂੰ ਘੋੜਾਸਹਣ ਰੇਲਵੇ ਸਟੇਸ਼ਨ ਨੇੜੇ ਰੇਲ ਪਟੜੀ ''ਤੇ ਪ੍ਰੈਸ਼ਰ ਕੁੱਕਰ ਬੰਬ ਰੱਖਣ ਦੇ ਮਾਮਲੇ ''ਚ ਇਨ੍ਹਾਂ ਛੇ ਨੌਜਵਾਨਾਂ ਦਾ ਹੱਥ ਸੀ। ਇਨ੍ਹਾਂ ''ਚ ਤਿੰਨ ਨੂੰ ਗੁਆਂਢੀ ਰਾਸ਼ਟਰ ਨੇਪਾਲ ਤੋਂ ਜਦਕਿ ਬਾਕੀ ਤਿੰਨਾਂ ਚੰਪਾਰਨ ਜ਼ਿਲੇ ਦੇ ਮੋਤੀਹਾਰੀ ''ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਨ੍ਹਾਂ ਨੌਜਵਾਨਾਂ ''ਚ ਪੰਜ Îਹਿੰਦੂ ਅਤੇ ਇਕ ਮੁਸਲਮਾਨ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿਛ ਦੌਰਾਨ ਪਿਛਲੇ ਸਾਲ ਨਵੰਬਰ ਅਤੇ ਦਸੰਬਰ ''ਚ ਉੱਤਰ ਪ੍ਰਦੇਸ਼ ਦੀ ਉਦਯੋਗਿਕ ਨਗਰੀ ਕਾਨਪੁਰ ਨੇੜੇ ਦੋ ਟਰੇਨਾਂ ਅਜਮੇਰ-ਸਿਆਲਦਾਹ ਐਕਸਪ੍ਰੈਸ ਅਤੇ ਇੰਦੌਰ-ਪਟਨਾ ਐਕਸਪ੍ਰੈਸ ਨੂੰ ਹਾਦਸੇ ਦਾ ਸ਼ਿਕਾਰ ਕਰਾਉਣ ''ਚ ਆਪਣੀ ਸ਼ਮੂਲੀਅਤ ਸਵੀਕਾਰ ਕੀਤੀ ਹੈ। ਇਨ੍ਹਾਂ ਹਾਦਸਿਆਂ ''ਚ ਕਰੀਬ 150 ਯਾਤਰੀਆਂ ਦੀ ਮੌਤ ਹੋਈ ਸੀ।