ਲਗਾਤਾਰ ਤੀਜੇ ਦਿਨ ਵੀ ਜਾਰੀ ਹੈ ਪਾਕਿਸਤਾਨ ਦੀ ਗੋਲੀਬਾਰੀ, 1 ਜ਼ਖਮੀ

07/19/2017 10:50:36 AM

ਸ਼੍ਰੀਨਗਰ—ਪਾਕਿਸਤਾਨ ਵੱਲੋਂ ਤੀਜੇ ਦਿਨ ਵੀ ਲਗਾਤਾਰ ਗੋਲੀਬਾਰੀ ਜਾਰੀ ਹੈ। ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਮੇਂਢਰ ਦੇ ਬਾਲਾਕੋਟ ਸੈਕਟਰ ਦੇ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਇਲਾਵਾ ਕੁਪਵਾੜਾ ਜ਼ਿਲੇ ਦੇ ਮਾਛਿਲ ਸੈਕਟਰ 'ਚ ਵੀ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਭਾਰਤੀ ਫੌਜ ਵੀ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਇਸ ਦੌਰਾਨ ਇਕ ਸਥਾਨਕ ਨਾਗਰਿਕ ਦੇ ਜ਼ਖਮੀ ਹੋਣ ਦੀ ਖਬਰ ਹੈ। ਫਿਲਹਾਲ ਗੋਲੀਬਾਰੀ ਜਾਰੀ ਹੈ।


ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਕੱਲ ਰਾਜੌਰੀ ਜ਼ਿਲੇ ਦੇ ਨੌਸ਼ੈਰਾ ਇਲਾਕੇ 'ਚ ਗੋਲੀਬਾਰੀ ਕੀਤੀ ਗਈ ਸੀ, ਜਿਸ 'ਚ 50 ਤੋਂ ਵਧ ਸਕੂਲੀ ਬੱਚੇ ਫਸ ਗਏ ਸੀ। ਇਨ੍ਹਾਂ ਬੱਚਿਆਂ ਨੂੰ ਕੱਲ ਸ਼ਾਮ ਐਲ.ਓ.ਸੀ. ਨਾਲ ਲੱਗਦੇ ਸਰਕਾਰੀ ਹਾਈ ਸਕੂਲ (ਸੈਰ) ਤੋਂ ਸੁਰੱਖਿਅਤ ਕੱਢਿਆ ਗਿਆ ਹੈ। ਜਾਣਕਾਰੀ ਮੁਤਾਬਕ ਸਕੂਲ ਦੇ ਵੱਲੋਂ ਹੋ ਰਹੀ ਗੋਲੀਬਾਰੀ ਦੇ ਬਾਵਜੂਦ ਰੈਸਕਿਊ ਬੁਲੇਟਪਰੂਫ ਵਾਹਨਾਂ ਦੀ ਮਦਦ ਨਾਲ ਬੱਚਿਆਂ ਨੂੰ ਕੱਢ ਲਿਆ ਗਿਆ। ਇਸ ਤੋਂ ਪਹਿਲਾਂ ਫੌਜ ਨੇ ਕਦਾਲੀ ਸਕੂਲ 'ਚ ਫਸੇ 12 ਬੱਚਿਆਂ ਨੂੰ ਤਿੰਨ ਬੁਲਟ ਪਰੂਫ ਬੰਕਰਾਂ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਕਰ ਸੁਰੱਖਿਅਤ ਸਕੂਲ ਤੋਂ ਕੱਢਿਆ ਸੀ। ਬੱਚਿਆਂ ਨੂੰ ਬਚਾਉਣ ਦੇ ਬਾਅਦ ਉਨ੍ਹਾਂ ਨੂੰ ਰਿਫਰੈਸ਼ਮੈਂਟ ਦੇਣ ਲਈ ਖਾਣ-ਪੀਣ ਦਾ ਸਾਮਾਨ ਦਿੱਤਾ ਗਿਆ।