ਬੌਖਲਾਇਆ ਪਾਕਿ: ਜਾਰੀ ਕੀਤੀ ਭਾਰਤੀ ਫੌਜ ਦੀ ਚੌਕੀ ਉਡਾਉਣ ਦੀ ਵੀਡੀਓ

05/24/2017 1:33:03 PM

ਨਵੀਂ ਦਿੱਲੀ— ਭਾਰਤ ਵਲੋਂ ਨੌਸ਼ੇਰਾ ਸੈਕਟਰ ''ਚ ਪਾਕਿ ਚੌਕੀ ਨੂੰ ਤਬਾਹ ਕਰਨ ਦੀਆਂ ਖਬਰਾਂ ਵਿਚਕਾਰ ਪਾਕਿ ਫੌਜ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਨਾਲ ਨੌਸ਼ੇਰਾ ਸਥਿਤ ਭਾਰਤੀ ਫੌਜ ਪੋਸਟ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਇਸ ਸੰਬੰਧ ''ਚ ਪਾਕਿ ਦੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰ ਕੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਇਹ ਵੀਡੀਓ ਇਕ ਮਿੰਟ 28 ਸੈਕੰਡ ਦੀ ਹੈ। ਇਸ ਵੀਡੀਓ ''ਚ ਚੌਕੀ ਵਾਂਗ ਦਿਖਣ ਵਾਲੇ ਕੁਝ ਸਟ੍ਰਕਚਰ ਧਮਾਕੇ ਕਾਰਨ ਡਿੱਗਦੇ ਅਤੇ ਉੱਥੇ ਮਿੱਟੀ ਉੱਡਦੀ ਨਜ਼ਰ ਆ ਰਹੀ ਹੈ ਪਰ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਹ ਭੜਕਾਉਣ ਵਾਲੀ ਵੀਡੀਓ ਹੋ ਸਕਦੀ ਹੈ, ਜਿਸ ''ਚ ਉਸ ਨੇ ਖੁਦ ਹੀ ਆਪਣੀ ਚੌਕੀਆਂ ਤਬਾਹ ਕਰ ਲਈਆਂ ਹਨ।

Click On This Video twitter.com/OfficialDGISPR/status/867050287583965184
ਭਾਰਤ ਦੇ ਦਾਅਵੇ ਨੂੰ ਦੱਸਿਆ ਬੇਬੁਨਿਆਦ
ਪਾਕਿ ਫੌਜ ਦੇ ਜਨਸੰਪਰਕ ਵਿਭਾਗ ਇੰਟਰ-ਸਰਵਿਸੇਜ ਪਬਲਿਕ ਰਿਲੇਸ਼ਨ ਨੇ ਆਪਣੇ ਬਿਆਨ ''ਚ ਕਿਹਾ ਕਿ 13 ਮਈ ਨੂੰ ਭਾਰਤ ਵਲੋਂ ਪਾਕਿ ਦੇ ਕਿਸੇ ਪੋਸਟ ਜਾਂ ਬੰਕਰ ਨੂੰ ਨਸ਼ਟ ਨਹੀਂ ਕੀਤਾ ਗਿਆ। ਆਈ.ਐੱਸ.ਪੀ.ਆਰ. ਨੇ ਕਿਹਾ ਕਿ, ਜਿੱਥੇ ਪਾਕਿਸਤਾਨੀ ਫੌਜ ਕੇਵਲ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ, ਉੱਥੇ ਭਾਰਤੀ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਰਹਿਣ ਵਾਲੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਲੋਂ ਨੌਸ਼ੇਰਾ ਸੈਕਟਰ ''ਚ ਪਾਕਿ ਫੌਜ ਦੇ ਪੋਸਟ ਨੂੰ ਤਬਾਹ ਕਰਨ ਦੇ ਦਾਅਵੇ ਬੇਬੁਨਿਆਦ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਭਾਰਤੀ ਫੌਜ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਜੰਮੂ-ਕਸ਼ਮੀਰ ਦੇ ਨੌਸ਼ੇਰਾ ਸੈਕਟਰ ਦੇ ਕੋਲ ਘੁਸਪੈਠ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਪਾਕਿ ਪੋਸਟ ਚੌਕੀ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਸੰਬੰਧ ''ਚ ਫੌਜ ਵਲੋਂ ਵੀ ਇਕ 30 ਸੈਕੰਡ ਦਾ ਵੀਡੀਓ ਜਾਰੀ ਕੀਤਾ ਗਿਆ ਸੀ।