ਨਵੇਂ ਵਿਆਹੇ ਜੋੜੇ ਨਾਲ ਵਾਪਰਿਆ ਦਰਦਨਾਕ ਹਾਦਸਾ, ਉਜੜ ਗਈਆਂ ਖੁਸ਼ੀਆਂ (ਤਸਵੀਰਾਂ)

03/27/2017 11:03:53 AM

ਪੰਚਕੂਲਾ— ਜ਼ਿੰਦਗੀ ਸਾਲਾਂ ਦਾ ਸਫਰ ਨਹੀਂ ਯਾਦਾਂ ਦਾ ਸਫਰ ਹੈ। ਇਸ ਨੂੰ ਖੁਸ਼ੀ-ਖੁਸ਼ੀ ਜਿਉਣਾ ਚਾਹੀਦਾ। ਜੇਕਰ ਖੁਸ਼ੀਆਂ ਨੂੰ ਹੀ ਜ਼ਿੰਦਗੀ ਦੇ ਅੱਗੇ ਹੱਥ ਧੋਣਾ ਪਵੇ ਤਾਂ ਕੀ ਕਰ ਸਕਦੇ ਹਾਂ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਪੰਚਕੂਲਾ ਦੇ ਨਵੇਂ ਵਿਆਹੇ ਜੋੜੇ ਅਤੇ ਉਨ੍ਹਾਂ ਦੇ ਸਾਥੀਆਂ ਦੀ, ਜਿਨ੍ਹਾਂ ਨਾਲ ਦਰਦਨਾਕ ਹਾਦਸਾ ਹੋਇਆ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਸੁਨੀਲ ਆਪਣੇ ਡਰਾਈਵਰ ਗੌਰਵ ਨਾਲ ਸੜਕ ਦੇ ਕਿਨਾਰੇ ਕਾਰ ਦਾ ਪੰਚਰ ਟਾਇਰ ਬਦਲ ਰਹੇ ਸਨ। ਉਦੋਂ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਗੱਡੀ ਸਮੇਤ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਹ ਦੂਰ ਜਾ ਕੇ ਡਿੱਗੇ। ਕੁਝ ਸੈਕਿੰਡਾਂ ''ਚ ਹੀ ਸਭ ਕੁਝ ਉਜੜ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ''ਤੇ ਪੁੱਜੀ ਅਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਸ ਚੌਕੀ ਦੇ ਜੂਨੀਅਰ ਹੈੱਡ ਕਾਂਸਟੇਬਲ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 4 ਤੋਂ 5 ਵਜੇ ਦਰਮਿਆਨ ਹੋਇਆ। ਪੰਚਕੂਲਾ ਦੇ ਸੈਕਟਰ 20 ਦਾ ਰਹਿਣ ਵਾਲਾ ਸੁਨੀਲ ਚੌਧਰੀ ਕਾਲ ਸੈਂਟਰ ਚਲਾਉਣ ਦਾ ਕੰਮ ਕਰਦਾ ਸੀ। ਉਸ ਦੀ ਲਗਭਗ ਇਕ ਮਹੀਨੇ ਪਹਿਲਾਂ ਹੀ ਲਵ ਮੈਰਿਜ ਹੋਈ ਸੀ। ਉਹ ਆਪਣੀ ਪਤਨੀ ਸ਼ਾਲੂ ਨਾਲ ਹਨੀਮੂਨ ਮਨਾਉਣ ਲਈ ਗੋਆ ਗਿਆ ਸੀ। ਰਾਤ ਨੂੰ ਡਰਾਈਵਰ ਗੌਰਵ ਅਤੇ ਇਕ ਕੰਪਨੀ ਕਰਮਚਾਰੀ ਪੀਊਸ਼ ਨਾਲ ਉਹ ਦਿੱਲੀ ਏਅਰਪੋਰਟ ਤੋਂ ਪੰਚਕੂਲਾ ਲਈ ਆਪਣੀ ਕੈਬ ''ਚ ਆ ਰਹੇ ਸਨ। ਮੋਹੜਾ ਅਤੇ ਸ਼ਾਹਪੁਰ ਦਰਮਿਆਨ ਇਕ ਹੋਟਲ ਕੋਲ ਉਨ੍ਹਾਂ ਦੀ ਕਾਰ ਪੰਚਰ ਹੋ ਗਈ। ਉਹ ਦੋਵੇਂ ਕਾਰ ਨੂੰ ਸਾਈਡ ''ਚ ਲਾ ਕੇ ਉਸ ਦਾ ਟਾਇਰ ਬਦਲ ਹੀ ਰਹੇ ਸਨ ਕਿ ਪਿੱਛਿਓਂ ਆਈ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਹ ਕਾਰ ਵੀ ਦੂਰ ਜਾ ਕੇ ਪਲਟ ਗਈ। ਉਸ ''ਚ ਸਵਾਰ ਲੋਕ ਵੀ ਜ਼ਖਮੀ ਹਨ, ਜੋ ਅੰਬਾਲਾ ਦੇ ਹੀ ਦੱਸੇ ਜਾ ਰਹੇ ਹਨ। ਐਂਬੂਲੈਂਸ ''ਚ ਜ਼ਖਮੀ ਸੁਨੀਲ ਅਤੇ ਗੌਰਵ ਨੂੰ ਕੈਂਟ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਡਰਾਈਵਰ ਗੌਰਵ ਨੂੰ ਮ੍ਰਿਤ ਐਲਾਨ ਕਰ ਦਿੱਤਾ ਅਤੇ ਸੁਨੀਲ ਚੌਧਰੀ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਉੱਥੇ ਸੁਨੀਲ ਨੇ ਵੀ ਦਮ ਤੋੜ ਦਿੱਤਾ। ਫਿਲਹਾਲ ਪੁਲਸ ਕਾਰਵਾਈ ਕਰ ਰਹੀ ਹੈ।

Disha

This news is News Editor Disha