ਪਦਮਸ਼੍ਰੀ ਮਿਲਣ ਦੇ ਐਲਾਨ ਨਾਲ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ- ਸਾਕਸ਼ੀ

01/25/2017 6:00:08 PM

ਰੋਹਤਕ— ਭਾਰਤ ਸਰਕਾਰ ਨੇ ਰੋਹਤਕ ਦੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੂੰ ਪਦਮਸ਼੍ਰੀ ਦੇਣ ਦਾ ਐਲਾਨ ਕੀਤਾ ਹੈ, ਜਿਸ ਨੂੰ ਲੈ ਕੇ ਸਾਕਸ਼ੀ ਕਾਫੀ ਖੁਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਂਝ ਤਾਂ ਉਨ੍ਹਾਂ ਦੀ ਮਿਹਨਤ ਮੈਡਲ ਮਿਲਣ ਨਾਲ ਸਫਲ ਹੋ ਗਈ ਸੀ ਪਰ ਇਹ ਐਵਾਰਡ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੁਸ਼ਤੀ ਨੂੰ ਉੱਚ ਪੱਧਰ ''ਤੇ ਲਿਜਾਉਣਾ ਉਨ੍ਹਾਂ ਦਾ ਟੀਚਾ ਹੈ ਅਤੇ ਜੇਕਰ ਕੋਈ ਫਿਲਮ ਬਣਾਉਣਾ ਚਾਹੇ ਤਾਂ ਉਹ ਤਿਆਰ ਹੈ।
ਸਾਕਸ਼ੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਦਮਸ਼੍ਰੀ ਮਿਲਣ ਦੀ ਖਬਰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਨ੍ਹਾਂ ਨੇ ਕਿਹਾ ਕਿ ਰਿਓ ਓਲੰਪਿਕ ''ਚ ਤਮਗਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਮਿਹਨਤ ਸਫਲ ਹੋਈ  ਸੀ ਅਤੇ ਅੱਜ ਪਦਮਸ਼੍ਰੀ ਐਵਾਰਡ ਮਿਲਣ ਦੇ ਐਲਾਨ ਤੋਂ ਬਾਅਦ ਉਹ ਮਾਣ ਮਹਿਸੂਸ ਕਰ ਰਹੀ ਹੈ। ਪਦਮਸ਼੍ਰੀ ਦੇਸ਼ ਦਾ ਚੌਥਾ ਵੱਡਾ ਐਵਾਰਡ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਵਿੱਖ ''ਚ ਹੋਣ ਵਾਲੇ ਮੁਕਾਬਲਿਆਂ ਨੂੰ ਲੈ ਕੇ ਉਹ ਤਿਆਰੀ ਕਰ ਰਹੀ ਹੈ। 
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਕੁਸ਼ਤੀ ਨੂੰ ਉੱਚ ਪੱਧਰ ਤੱਕ ਲਿਜਾਉਣਾ ਹੈ, ਭਾਵੇਂ ਉਹ ਕਿਸੇ ਫਿਲਮ ਦੇ ਮਾਧਿਅਮ ਨਾ ਹੋਵੇ ਜਾਂ ਫਿਰ ਉਹ ਮੈਡਲ ਲਿਆ ਕੇ ਉਸ ਵੱਲ ਚੱਲੇ। ਉਨ੍ਹਾਂ ਨੇ ਕਿਹਾ ਕਿ ਹੋਰ ਖੇਡਾਂ ਦੀ ਤਰ੍ਹਾਂ ਕੁਸ਼ਤੀ ''ਚ ਬਹੁਤ ਮਿਹਨਤ ਲੱਗਦੀ ਹੈ। ਕੁਸ਼ਤੀ ਉੱਪਰ ਜਾਵੇ, ਇਸ ਨਾਲੋਂ ਜ਼ਿਆਦਾ ਖੁਸ਼ੀ ਦੀ ਗੱਲ ਮੇਰੇ ਲਈ ਨਹੀਂ ਹੋ ਸਕਦੀ। ਹੋਰ ਖੇਡਾਂ ਦੀ ਤਰ੍ਹਾਂ ਕੁਸ਼ਤੀ ਨੂੰ ਵੀ ਤਵੱਜੋਂ ਮਿਲਣੀ ਚਾਹੀਦੀ ਹੈ।

Disha

This news is News Editor Disha