ਮੋਦੀ ਭਾਜਪਾ ਆਗੂਆਂ ਦੇ ਵਿਗੜੇ ਬੋਲਾਂ ਦੇ ਮੁੱਦੇ 'ਤੇ ਕਦੋਂ ਬੋਲਣਗੇ: ਚਿਦਾਂਬਰਮ

04/24/2019 4:23:21 PM

ਨਵੀਂ ਦਿੱਲੀ–ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਲੋਕ ਸਭਾ ਦੀਆਂ ਚੋਣਾਂ 'ਚ ਵਾਰ-ਵਾਰ ਬਾਲਾਕੋਟ ਏਅਰ ਸਟ੍ਰਾਈਕ ਦਾ ਮੁੱਦਾ ਉਠਾਉਣ ਨੂੰ ਲੈ ਕੇ ਅੱਜ ਭਾਲ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋ ਪੁੱਛਿਆ ਕਿ ਉਹ ਭਾਜਪਾ ਆਗੂਆਂ ਦੇ ਵਿਗੜੇ ਅਤੇ ਨਫਰਤ ਭਰੇ ਬੋਲਾਂ ਦੇ ਨਾਲ-ਨਾਲ ਜਨਹਿਤ ਨਾਲ ਜੁੜੇ ਮੁੱਦਿਆਂ 'ਤੇ ਕਦੋਂ ਬੋਲਣਗੇ?

ਚਿਦਾਂਬਰਮ ਨੇ ਇਕ ਟਵੀਟ ਰਾਹੀਂ ਫਿਲਮ ਅਭਿਨੇਤਾ ਸ਼ਾਹਰੂਖ ਖਾਨ ਦੇ ਇਕ ਬਿਆਨ ਦੀ ਹਮਾਇਤ ਕਰਦਿਆਂ ਟਵੀਟ ਕੀਤਾ ਕਿ ਇਹ ਕਹਿਣ ਲਈ ਮੈਂ ਸ਼ਾਹਰੁਖ ਖਾਨ ਨੂੰ ਸਲਾਮ ਕਰਦਾ ਹਾਂ ਕਿ ਵੰਨ-ਸੰਵਨਤਾ ਹੋਣੀ ਇਕ ਚੰਗੀ ਗੱਲ ਹੈ ਕਿ ਪਰ ਫੁੱਟ ਪੈਣੀ ਜਾਂ ਵੰਡ ਹੋਣੀ ਚੰਗੀ ਗੱਲ ਨਹੀਂ ਹੈ।ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਕਹਿਣਗੇ ਕਿ ਸ਼ਾਨਦਾਰ ਯਤਨ ਕੀਤਾ ਹੈ ਸ਼ਾਹਰੁਖ ਖਾਨ ਨੇ ਉਨ੍ਹਾਂ ਕਿਹਾ ਕਿ ਲੋਕ ਮੋਦੀ ਨੂੰ ਨਫਰਤ ਭਰੇ ਭਾਸ਼ਣਾਂ ਖਾਸ ਕਰਕੇ ਭਾਜਪਾ ਆਗੂਆਂ ਵਲੋਂ ਬੋਲੇ ਜਾਂਦੇ ਨਫਰਤ ਭਰੇ ਬੋਲਾਂ ਬਾਰੇ ਵੀ ਸੁਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਪਾਕਿਸਤਾਨ 'ਚ ਕੀ ਕੀਤਾ, ਸੁਣ-ਸੁਣ ਕਿ ਲੋਕ ਅੱਕ ਗਏ ਹਨ। ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਮੋਦੀ ਨੂੰ ਜਨਹਿਤ ਮੁੱਦਿਆਂ 'ਤੇ ਬੋਲਣਾ ਚਾਹੀਦਾ ਹੈ।

Iqbalkaur

This news is Content Editor Iqbalkaur