2 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

07/18/2018 3:53:35 AM

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਹਿਮਾਲਿਆ 'ਚ ਸਥਿਤ ਪਵਿੱਤਰ ਗੁਫਾ 'ਚ ਕੁਦਰਤੀ ਬਣੇ ਬਰਫ ਦੇ ਸ਼ਿਵਲਿੰਗ ਦੇ ਮੰਗਲਵਾਰ ਨੂੰ 4100 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਜਿਥੇ 28 ਜੂਨ ਤੋਂ ਸ਼ੁਰੂ 60 ਦਿਨਾਂ ਤਕ ਚੱਲਣ ਵਾਲੀ ਇਸ ਯਾਤਰਾ 'ਚ ਹਾਲੇ ਤਕ 2 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਬਰਫ ਦੇ ਸ਼ਿਵਲਿੰਗ ਦੇ ਦਰਸ਼ਨ ਕਰ ਲਏ ਹਨ। ਇਕ ਅਧਿਕਾਰਕ ਬੁਲਾਰੇ ਨੇ ਮੰਗਲਵਾਰ ਨੂੰ ਇਥੇ ਕਿਹਾ ਕਿ ਅਮਰਨਾਥ ਸਾਈਨ ਬੋਰਡ ਦੇ ਪ੍ਰਧਾਨ ਰਾਜਪਾਲ ਐੱਨ.ਐੱਨ.ਵੋਹਰਾ ਨੇ 28 ਜੂਨ ਤੋਂ ਸ਼ੁਰੂ ਹੋਈ ਇਸ ਯਾਤਰਾ ਦੀ ਸਮੀਖਿਆ ਕਰਨ ਲਈ ਰਾਜਭਵਨ 'ਚ ਬੈਠਕ ਆਯੋਜਿਤ ਕੀਤੀ। ਸਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਤੇ ਹੋਰ ਮੁੱਖ ਕਾਰਜਕਾਰੀ ਅਧਿਕਾਰੀ ਭੂਪਿੰਦਰ ਕੁਮਾਰ ਨੇ ਰਾਜਪਾਲ ਨੂੰ ਦੱਸਿਆ ਕਿ ਸੋਮਵਾਰ ਰਾਤ ਤੋਂ ਲਗਾਤਾਰ ਬਾਰਿਸ਼ ਕਾਰਨ ਮੰਗਲਵਾਰ ਨੂੰ ਪਹਿਲਗਾਮ ਤੇ ਬਾਲਟਾਲ ਮਾਰਗ 'ਤੇ ਯਾਤਰਾ ਨੂੰ ਰੋਕਣਾ ਪਿਆ। ਹਾਲਾਂਕਿ ਨੀਲਗਰਥ ਤੇ ਪਹਿਲਗਾਮ ਹੈਲੀਪੈਡ ਤੋਂ ਸੀਮਤ ਹੈਲੀਕਾਪਟਰ ਸੇਵਾਵਾਂ ਚਲਾਈਆਂ ਗਈਆਂ। ਮੁੱਖ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ ਯਾਤਰਾ ਦੇ 20ਵੇਂ ਦਿਨ 4140 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਤੇ ਹਾਲੇ ਤਕ 2 ਲੱਖ ਇਕ ਹਜ਼ਾਰ 582 ਸ਼ਰਧਾਲੂ ਪਵਿੱਤਰ ਬਰਫ ਦੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।