ਦਿੱਲੀ : ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ''ਤੇ 1200 ਤੋਂ ਵੱਧ ਲੋਕਾਂ ''ਤੇ ਲਗਾਇਆ ਗਿਆ ਜੁਰਮਾਨਾ

06/12/2021 3:28:55 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ 'ਤੇ 1200 ਤੋਂ ਵੱਧ ਲੋਕਾਂ 'ਤੇ ਜੁਰਮਾਨਾ ਲਗਾਇਆ ਗਿਆ। ਦਿੱਲੀ ਪੁਲਸ ਦੇ ਐਡੀਸ਼ਨਲ ਪੀ.ਆਰ.ਓ. ਅਨਿਲ ਮਿੱਤਲ ਵਲੋਂ ਸ਼ੁੱਕਰਵਾਰ  ਨੂੰ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ 1,260 ਚਲਾਨ ਕੱਟੇ ਗਏ, ਜਿਨ੍ਹਾਂ 'ਚੋਂ 1,068 ਚਲਾਨ ਮਾਸਕ ਨਹੀਂ ਪਹਿਨਣ ਅਤੇ 192 ਚਲਾਨ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰਨ 'ਤੇ ਕੱਟੇ ਗਏ। 

ਪੁਲਸ ਨੇ 19 ਅਪ੍ਰੈਲ ਤੋਂ 11 ਜੂਨ ਵਿਚਾਲੇ ਕੁੱਲ 1,29,490 ਚਲਾਨ ਕੱਟੇ। ਪੁਲਸ ਨੇ ਦੱਸਿਆ ਕਿ 1,09,075 ਚਲਾਨ ਮਾਸਕ ਨਹੀਂ ਪਹਿਨਣ, 18,790 ਚਲਾਨ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰਨ, 1,532 ਚਲਾਨ ਵੱਡੀਆਂ ਸਭਾਵਾਂ ਕਰਨ, 72 ਚਲਾਨ ਸ਼ਰਾਬ ਪੀਣ, ਪਾਨ ਅਤੇ ਤੰਬਾਕੂ ਖਾਣ 'ਤੇ ਕੱਟੇ ਗਏ। ਦੱਸਣਯੋਗ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 19 ਅਪ੍ਰੈਲ ਤੋਂ ਲਾਗੂ ਲਾਕਡਾਊਨ 'ਚ ਕਈ ਤਰ੍ਹਾਂ ਦੀ ਢਿੱਲ ਦੇਣ ਦਾ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਹਾਲਾਤ ਸੁਧਰ ਰਹੇ ਹਨ ਅਤੇ ਸ਼ਹਿਰ ਦੀ ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਦੀ ਜ਼ਰੂਰਤ ਹੈ।

DIsha

This news is Content Editor DIsha