ਬਿਹਾਰ ’ਚ ਹੁਣ ਤੱਕ ਐਲਾਨੇ 80 ਉਮੀਦਵਾਰਾਂ ’ਚ ਸਿਰਫ਼ 9 ਔਰਤਾਂ

04/13/2024 10:43:27 AM

ਜਲੰਧਰ/ਬਿਹਾਰ- ਬਿਹਾਰ ਦੀ ਸਿਆਸੀ ਜ਼ਮੀਨ ’ਚ ਔਰਤਾਂ ਦੇ ਸਥਿਤੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਤੱਕ ਕੁਲ ਉਮੀਦਵਾਰਾਂ ਵਿਚ ਉਨ੍ਹਾਂ ਦੀ ਗਿਣਤੀ 11.25 ਫੀਸਦੀ ਹੈ। ਬਿਹਾਰ ਦੇ 40 ਲੋਕ ਸਭਾ ਹਲਕਿਆਂ ਲਈ ਹੁਣ ਤੱਕ ਐਲਾਨੇ 80 ਉਮੀਦਵਾਰਾਂ ਵਿਚ ਸਿਰਫ 9 ਔਰਤਾਂ ਹਨ। ਇਹ ਸਥਿਤੀ ਨਵੀਂ ਨਹੀਂ ਹੈ, 2014 ਦੀਆਂ ਲੋਕ ਸਭਾ ਚੋਣਾਂ ਵਿਚ ਇਹ ਗਿਣਤੀ 12 ਅਤੇ 2019 ਵਿਚ 11 ਸੀ। ਹਾਲਾਂਕਿ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵੋਟਿੰਗ ਦੇ ਮਾਮਲੇ ਵਿਚ ਬਿਹਾਰ ਵਿਚ ਮਹਿਲਾ ਵੋਟਰਾਂ ਨੇ ਪਿਛਲੀਆਂ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ ਵਿਚ ਮਰਦਾਂ ਨੂੰ ਪਿੱਛੇ ਛੱਡ ਦਿੱਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ, ਭਾਜਪਾ, ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਨੇ ਇਕ-ਇਕ ਮਹਿਲਾ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਸੀ। 

ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਵੱਲੋਂ ਕ੍ਰਮਵਾਰ ਤਿੰਨ ਅਤੇ ਚਾਰ ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਦੋਂ ਕਿ ਸੀ. ਪੀ. ਆਈ. (ਐੱਮ. ਐੱਲ.) ਤੋਂ ਇਕ ਮਹਿਲਾ ਉਮੀਦਵਾਰ ਨੇ ਚੋਣਾਂ ਲੜੀਆਂ ਸਨ। ਇਸ ਸਾਲ ਭਾਜਪਾ 17 ਸੀਟਾਂ ’ਤੇ ਚੋਣ ਲੜ ਰਹੀ ਹੈ ਅਤੇ ਉਸ ਦੀ ਸੂਚੀ ’ਚ ਕੋਈ ਔਰਤ ਨਹੀਂ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇ. ਡੀ. ਯੂ. ਨੇ ਇਸ ਚੋਣ ਵਿਚ ਆਪਣੇ ਹਿੱਸੇ ਦੀਆਂ 16 ਸੀਟਾਂ ’ਚੋਂ ਦੋ ਸੀਟਾਂ ਲਵਲੀ ਆਨੰਦ ਅਤੇ ਵਿਜੇ ਲਕਸ਼ਮੀ ਕੁਸ਼ਵਾਹਾ ਨੂੰ ਦਿੱਤੀਆਂ ਹਨ। ਹਿੰਦੁਸਤਾਨੀ ਅਵਾਮ ਮੋਰਚਾ (ਐੱਚ. ਏ. ਐੱਮ.) ਅਤੇ ਰਾਸ਼ਟਰੀ ਲੋਕ ਮੰਚ, ਜੋ ਐੱਨ. ਡੀ. ਏ. ਦੀਆਂ ਪਾਰਟੀਆਂ ਵੀ ਹਨ, ਇਕ-ਇਕ ਸੀਟ ’ਤੇ ਚੋਣ ਲੜ ਰਹੀਆਂ ਹਨ, ਦੋਵੇਂ ਸੀਟਾਂ ਮਰਦ ਉਮੀਦਵਾਰਾਂ ਦੇ ਖਾਤੇ ਵਿਚ ਗਈਆਂ ਹਨ। ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਵੱਲੋਂ ਕਾਂਗਰਸ 9 ਸੀਟਾਂ ’ਤੇ ਅਤੇ ਸੀ. ਪੀ. ਆਈ. ਅਤੇ ਸੀ. ਪੀ. ਐੱਮ. ਇਕ-ਇਕ ਸੀਟ ’ਤੇ ਚੋਣ ਲੜ ਰਹੀਆਂ ਹਨ। ‘ਇੰਡੀਆ’ ਦੀ ਇਕ ਹੋਰ ਸਹਿਯੋਗੀ ਪਾਰਟੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀ. ਆਈ. ਪੀ.) ਨੂੰ ਸੂਬੇ ਵਿਚ ਤਿੰਨ ਸੀਟਾਂ ਦੇਣ ਦਾ ਵਾਅਦਾ ਕੀਤਾ ਗਿਆ ਹੈ, ਪਰ ਉਸਨੇ ਅਜੇ ਤੱਕ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

DIsha

This news is Content Editor DIsha