100 ਏਸ਼ੀਆਈ ਤਮਗੇ ਜਿੱਤਣ ''ਤੇ ਅਮਿਤ ਸ਼ਾਹ ਨੇ ਕਿਹਾ- ਨਵੀਆਂ ਉਚਾਈਆਂ ਨੂੰ ਹਾਸਲ ਕਰਨ ਦੀ ਦਿਸ਼ਾ ''ਚ ਵੱਧਦੇ ਕਦਮ

10/07/2023 3:13:26 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ 'ਚ ਭਾਰਤ ਦੇ 100 ਅੰਕਾਂ 'ਤੇ ਪਹੁੰਚਣ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਨਵੀਆਂ ਉਚਾਈਆਂ ਨੂੰ ਹਾਸਲ ਕਰਨ ਲਈ ਖੇਡ ਸਫਰ ਦੀ ਨਵੀਂ ਸ਼ੁਰੂਆਤ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਰੋਮਾਂਚਕ ਮੁਕਾਬਲੇ ਵਿਚ ਚੀਨੀ ਤਾਈਪੇ ਨੂੰ 26.25 ਦੌੜਾਂ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਇਸ ਦੇ ਨਾਲ ਹੀ ਹਾਂਗਝੋਊ ਏਸ਼ਈਆਈ ਖੇਡਾਂ ਵਿਚ ਭਾਰਤ ਦੇ 100 ਤਗਮੇ ਪੂਰੇ ਹੋ ਗਏ।

ਇਹ ਵੀ ਪੜ੍ਹੋ-  ਵਿਦੇਸ਼ੀਆਂ ਲਈ ਪਹਿਲੀ ਪਸੰਦ ਬਣਿਆ India, 2022 'ਚ 84 ਲੱਖ ਲੋਕਾਂ ਨੇ ਕੀਤਾ ਦੌਰਾ

ਸ਼ਾਹ ਨੇ 'ਐਕਸ' 'ਤੇ ਕਿਹਾ, ''ਏਸ਼ੀਆਈ ਖੇਡਾਂ 'ਚ ਪਹਿਲੀ ਵਾਰ ਸਾਡੀ ਤਮਗਿਆਂ ਦੀ ਗਿਣਤੀ 100ਵੇਂ ਅੰਕ 'ਤੇ ਪਹੁੰਚੀ ਹੈ। ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਹਾਸਲ ਕਰਨ ਲਈ ਖੇਡ ਸਫ਼ਰ ਵਿਚ ਇਹ ਇਕ ਨਵੀਂ ਸ਼ੁਰੂਆਤ ਹੈ। ਇਹ ਪ੍ਰਾਪਤੀ ਸਾਡੇ ਖਿਡਾਰੀਆਂ ਲਈ ਉਮੀਦ ਦੀ ਨਵੀਂ ਕਿਰਨ ਬਣ ਕੇ ਆਈ ਹੈ ਜੋ ਪੂਰੀ ਤਾਕਤ ਨਾਲ ਉੱਤਮਤਾ ਦੇ ਰਾਹ 'ਤੇ ਅੱਗੇ ਵਧ ਰਹੇ ਹਨ।

ਇਹ ਵੀ ਪੜ੍ਹੋ-  ਏਸ਼ੀਆਈ ਖੇਡਾਂ 'ਚ ਭਾਰਤ ਨੂੰ ਮਿਲਿਆ 100ਵਾਂ ਤਮਗਾ, ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨਾ

Tanu

This news is Content Editor Tanu