ਚੋਣਾਂ ਜਿੱਤਣ ਲਈ ਨੋਟ ਅਤੇ ਸ਼ਰਾਬ ਨਹੀਂ ਵੰਡਣਗੇ ਸਾਡੇ ਉਮੀਦਵਾਰ : ਜੀ.ਕੇ

03/07/2021 9:18:01 PM

ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਲਈ ਅੱਜ ਜਾਗੋ ਪਾਰਟੀ ਨੇ ਪਾਰਟੀ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕਾਰਕੂੰਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣ ਦਾ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਦਿੱਲੀ ਦੀਆਂ ਤਿੰਨ ਰਵਾਇਤੀ ਪਾਰਟੀਆਂ 'ਚੋਂ ਸਭ ਤੋਂ ਪਹਿਲਾ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਕੇ ਅਸੀਂ ਆਪਣੀ ਤਿਆਰੀਆਂ ਬਾਰੇ ਸੰਗਤਾਂ ਨੂੰ ਜਾਣੂ ਕਰਵਾ ਦਿੱਤਾ ਹੈ। ਸਿਰਫ਼ 16 ਮਹੀਨੇ ਪੁਰਾਣੀ ਪਾਰਟੀ ਵੱਲੋਂ ਪੂਰੀ ਦਿੱਲੀ 'ਚ ਸਭ ਤੋਂ ਪਹਿਲਾਂ 46 ਸੀਟਾਂ ਦੇ ਸਰਕਲ ਯੋਧੇ ਥਾਪਣ ਤੋਂ ਬਾਅਦ ਅੱਜ ਅਸੀਂ 15 ਉਮੀਦਵਾਰਾਂ ਦਾ ਐਲਾਨ ਕਰ ਰਹੇ ਹਾਂ। ਜਿਸ ਵਿੱਚ 2 ਪੀ.ਐਚ.ਡੀ. ਅਤੇ 2 ਮਹਿਲਾ ਉਮੀਦਵਾਰ ਸ਼ਾਮਲ ਹਨ।

ਇਹ ਵੀ ਪੜ੍ਹੋ :- MSP ਦਾ ਮੁੱਦਾ ਪੰਜਾਬ ਤੇ ਹਰਿਆਣੇ ਲਈ ਸਭ ਤੋਂ ਵੱਧ ਨੁਕਸਾਨਦਾਇਕ ਹੋਵੇਗਾ : ਵਿਜੇ ਕਾਲੜਾ

ਜੀ.ਕੇ. ਨੇ 1979 'ਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਣ ਦੇ ਬਾਅਦ ਜੱਥੇਦਾਰ ਸੰਤੋਖ ਸਿੰਘ ਵੱਲੋਂ ਆਪਣੀ ਵੱਖਰੀ ਪਾਰਟੀ ਬਣਾ ਕੇ ਦਿੱਲੀ ਕਮੇਟੀ ਦੀ ਚੋਣਾਂ ਲੜਦੇ ਹੋਏ 46 ਵਿੱਚੋਂ 23 ਸੀਟਾਂ ਜਿੱਤਣ ਦੀ ਘਟਨਾਂ ਨੂੰ ਯਾਦ ਕੀਤਾ। ਜੀ.ਕੇ. ਨੇ ਕਿਹਾ ਕਿ ਜੱਥੇਦਾਰ ਜੀ ਦੇ ਵੇਲੇ ਅਕਾਲੀ ਦਲ ਦੇ ਨੁਮਾਇੰਦੇ ਕੇਂਦਰ ਸਰਕਾਰ 'ਚ ਸੀ, ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਅਤੇ ਅਕਾਲੀਆਂ ਦੀ ਸਾਥੀ ਜਨਸੰਘ ਕੋਲ ਦਿੱਲੀ 'ਚ ਨਗਰ ਪਰਿਸ਼ਦ ਸੀ। ਫਿਰ ਵੀ ਜੱਥੇਦਾਰ ਸੰਤੋਖ ਸਿੰਘ ਨੇ ਅਕਾਲੀ ਸਿਆਸਤ ਨੂੰ ਹੈਰਾਨ ਕਰਨ ਵਾਲੇ ਨਤੀਜੇ ਦਿੱਤੇ ਸਨ।

ਇਹ ਵੀ ਪੜ੍ਹੋ :- ਗੁਰਲਾਲ ਭਲਵਾਨ ਦੇ ਪਿਤਾ ਨੇ ਪੁਲਸ ਕਾਰਵਾਈ ਤੇ ਉਠਾਏ ਸਵਾਲ
ਜੀ.ਕੇ. ਨੇ 1979 ਦਾ ਇਤਿਹਾਸ 2021 'ਚ ਦੁਰਹਾਉਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਦਾ ਅੱਜ ਵੀ ਭਾਰਤੀ ਜਨਤਾ ਪਾਰਟੀ ਨਾਲ ਅੰਦਰੋਂ ਗੁਪਤ ਸਮਝੌਤਾ ਹੈ। ਪਰ ਦਿੱਲੀ ਦੀ ਸੰਗਤ ਦਾ ਅਸ਼ੀਰਵਾਦ ਸਾਡੇ ਨਾਲ ਰਹੇਗਾ। ਜੀ.ਕੇ. ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਾਡੀ ਪਾਰਟੀ ਦਾ ਕੋਈ ਵੀ ਉਮੀਦਵਾਰ ਨਾ ਨੋਟ ਵੰਡੇਗਾ ਅਤੇ ਨਾ ਹੀ ਸ਼ਰਾਬ ਵੰਡੇਗਾ। ਜਿਸਨੇ ਨੋਟਾਂ ਅਤੇ ਸ਼ਰਾਬ ਬਦਲੇ ਵੋਟਾਂ ਪਾਉਣੀਆਂ ਹਨ, ਮੇਹਰਬਾਨੀ ਕਰਕੇ ਉਹ ਜਾਗੋ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ। ਜੇਕਰ ਸਾਡੇ ਕਿਸੇ ਉਮੀਦਵਾਰ ਨੇ ਨੋਟ ਅਤੇ ਸ਼ਰਾਬ ਵੰਡਣ ਦੀ ਗਲਤੀ ਕੀਤੀ ਤਾਂ ਉਸਦੀ ਟਿਕਟ ਰੱਦ ਕਰਨ 'ਚ ਮੈਂ ਇੱਕ ਮਿੰਟ ਦੇਰੀ ਨਹੀਂ ਕਰਾਂਗਾ। 

ਇਹ ਵੀ ਪੜ੍ਹੋ :- ਭਾਰਤੀ ਫੌਜ ਨੇ ਲੰਬੀ-ਮਲੋਟ ਦੇ ਪਿੰਡਾਂ ਚ ਕੱਢੀ ਵਿਜੈ ਮਸ਼ਾਲਯਾਤਰਾ

ਜਾਗੋ ਵੱਲੋਂ ਜਾਰੀ ਕੀਤੀ ਗਈ ਲਿਸ਼ਟ 'ਚ ਸੰਤਗੜ੍ਹ ਵਾਰਡ ਤੋਂ ਪਾਰਟੀ ਦੇ ਦਿੱਲੀ ਸਟੇਟ ਪ੍ਰਧਾਨ ਚਮਨ ਸਿੰਘ, ਟੈਗੋਰ ਗਾਰਡਨ ਵਾਰਡ ਤੋਂ ਪਾਰਟੀ ਦੇ ਕੌਮੀ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ, ਖਿਆਲਾ ਵਾਰਡ ਤੋਂ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ, ਕਨਾਟ ਪਲੇਸ ਵਾਰਡ ਤੋਂ ਸ਼ਮਸ਼ੇਰ ਸਿੰਘ ਸੰਧੂ ਤੇ ਪ੍ਰੀਤ ਵਿਹਾਰ ਵਾਰਡ ਤੋਂ ਮੰਗਲ ਸਿੰਘ ਸਾਬਕਾ ਦਿੱਲੀ ਕਮੇਟੀ ਮੈਂਬਰ, ਰਾਜੌਰੀ ਗਾਰਡਨ ਵਾਰਡ ਤੋਂ ਪਾਰਟੀ ਦੇ ਕੌਮਾਂਤਰੀ ਮੀਤ ਪ੍ਰਧਾਨ ਰਾਜਾ ਬਲਦੀਪ ਸਿੰਘ, ਰਮੇਸ਼ ਨਗਰ ਵਾਰਡ ਤੋਂ ਯੂਥ ਕੌਰ ਬ੍ਰਿਗੇਡ ਦੀ ਦਿੱਲੀ ਸਟੇਟ ਪ੍ਰਧਾਨ ਅਵਨੀਤ ਕੌਰ ਭਾਟੀਆ, ਸ਼ਕਤੀ ਨਗਰ ਵਾਰਡ ਤੋਂ ਕੌਰ ਬ੍ਰਿਗੇਡ ਦੀ ਕੋਆਰਡੀਨੇਟਰ ਹਰਪ੍ਰੀਤ ਕੌਰ, ਪ੍ਰੀਤਮਪੁਰਾ ਵਾਰਡ ਤੋਂ ਤਰਨਜੀਤ ਸਿੰਘ ਰਿੰਕੂ, ਹਰੀ ਨਗਰ ਵਾਰਡ ਤੋਂ ਪਰਮਜੀਤ ਸਿੰਘ ਮੱਕੜ, ਸ਼ਾਮ ਨਗਰ ਵਾਰਡ ਤੋਂ ਨੱਥਾ ਸਿੰਘ, ਤਿਲਕ ਨਗਰ ਵਾਰਡ ਤੋਂ ਕੰਵਲਜੀਤ ਸਿੰਘ ਜੌਲੀ, ਵਿਕਾਸ ਪੁਰੀ ਵਾਰਡ ਤੋਂ ਜਗਦੇਵ ਸਿੰਘ, ਸਫ਼ਦਰਜੰਗ ਐਨਕਲੇਵ ਤੋਂ ਸਤਨਾਮ ਸਿੰਘ ਖੀਵਾ ਅਤੇ ਗੀਤਾ ਕਾਲੌਨੀ ਵਾਰਡ ਤੋਂ ਕੁਲਵਿੰਦਰ ਸਿੰਘ ਸ਼ਾਮਲ ਹਨ। ਇਸ ਮੌਕੇ ਜਾਗੋ ਦੇ ਸਰਪ੍ਰਸ਼ਤ ਡਾਕਟਰ ਹਰਮੀਤ ਸਿੰਘ ਅਤੇ ਜੀਕੇ ਨੇ ਪਾਰਟੀ ਉਮੀਦਵਾਰਾਂ ਨੂੰ ਸਿਰੋਪਾ ਅਤੇ ਪਾਰਟੀ ਦਾ ਪੱਟਕਾ ਪਾ ਕੇ ਜਿੱਤ ਦਾ ਅਸ਼ੀਰਵਾਰ ਦਿੱਤਾ।

 

Bharat Thapa

This news is Content Editor Bharat Thapa