ਮਣੀਪੁਰ 'ਚ ਭੜਕੀ ਹਿੰਸਾ ਮਗਰੋਂ ਧਰਨਾਕਾਰੀਆਂ ਨੂੰ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਤਾਜ਼ਾ ਹਾਲਾਤ

05/04/2023 7:27:35 PM

ਇੰਫਾਲ- ਮਣੀਪੁਰ 'ਚ ਆਦਿਵਾਸੀਆਂ ਦੇ ਪ੍ਰਦਰਸ਼ਨ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਹਾਲਾਤ ਨੂੰ ਕੰਟਰੋਲ ਕਰਨ ਲਈ ਦੇਖਦੇ ਹੀ ਗੋਲ਼ੀ ਮਾਰਨ ਦਾ ਹੁਕਮ ਦਿੱਤਾ ਗਿਆ ਹੈ। ਹੁਣ ਤਕ 7,500 ਲੋਕਾਂ ਨੂੰ ਸੁਰੱਖਿਆ ਫੋਰਸ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। 

ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ

ਇਹ ਵੀ ਪੜ੍ਹੋ– ਹੁਣ ਜੀਓ, ਏਅਰਟੈੱਲ ਤੇ Vi ਨੂੰ ਟੱਕਰ ਦੇਵੇਗੀ Zoom, ਭਾਰਤ 'ਚ ਮਿਲਿਆ ਟੈਲੀਕਾਮ ਕੰਪਨੀ ਦਾ ਲਾਇਸੈਂਸ

ਮਣੀਪੁਰ ਦੇ ਰਾਜਪਾਲ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ, ਉਪ ਮੰਡਲ ਮੈਜਿਸਟ੍ਰੇਟਾਂ ਅਤੇ ਸਾਰੇ ਕਾਰਜਕਾਰੀ ਮੈਜਿਸਟ੍ਰੇਟਾਂ/ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟਾਂ ਨੂੰ ਹਿੰਸਾ ਭੜਕਾਉਣ ਵਾਲਿਆਂ ਨੂੰ ਦੇਖਦੇ ਹੀ ਗੋਲ਼ੀ ਮਾਰਨ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ– ਮਾਣਹਾਨੀ ਮਾਮਲੇ 'ਚ ਭਾਰਤੀ-ਅਮਰੀਕੀ ਸਿੱਖ ਅੱਗੇ ਝੁਕੇ ਏਲਨ ਮਸਕ, ਅਦਾ ਕਰਨੇ ਪੈਣਗੇ 10,000 ਡਾਲਰ

ਸੂਬੇ 'ਚ ਫੌਜ ਅਤੇ ਆਸਾਮ ਰਾਈਫਲਜ਼ ਨੂੰ ਤਾਇਨਾਤ ਕੀਤਾ ਗਿਆ ਹੈ। ਮਣੀਪੁਰ 'ਚ ਹਾਲਾਤ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤੀਰ ਅਮਿਤ ਸ਼ਾਹ ਨੇ ਮਣੀਪੁਰ ਦੇ ਐੱਨ. ਬੀਰੇਨ ਸਿੰਘ ਨਾਲ ਗੱਲ ਕੀਤੀ। ਮਣੀਪੁਰ 'ਚ ਅਰਧ ਸੈਨਿਕ ਬਲ ਦੇ 1500 ਜਵਾਨ ਤਾਇਨਾਤ ਹੋਣਗੇ। 500 ਹੋਰ ਰੈਪਿਡ ਐਕਸ਼ਨ ਦੇ ਜਵਾਨਾਂ ਦੀਆਂ 5 ਕੰਪਨੀਆਂ ਮਣੀਪੁਰ ਪਹੁੰਚ ਚੁੱਕੀਆਂ ਹਨ, ਜਦਕਿ 1000 ਜਵਾਨਾਂ ਦੀਆਂ 10 ਕੰਪਨੀਆਂ ਜਲਦ ਹੀ ਪਹੁੰਚ ਜਾਣਗੀਆਂ। 

ਦਰਅਸਲ ਇੰਫਾਲ ਘਾਟੀ ਵਿਚ ਦਬਦਬਾ ਰੱਖਣ ਵਾਲੇ ਗੈਰ-ਆਦਿਵਾਸੀ ਮੇਇਤੀ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਤੋਰਬੰਗ ਇਲਾਕੇ ਵਿਚ ‘ਆਲ ਟਰਾਈਬਲ ਸਟੂਡੈਂਟ ਯੂਨੀਅਨ ਮਣੀਪੁਰ’ (ATSUM) ਵੱਲੋਂ ਸੱਦੇ ਗਏ ‘ਕਬਾਇਲੀ ਏਕਤਾ ਮਾਰਚ’ ਦੌਰਾਨ ਹਿੰਸਾ ਭੜਕ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਰਚ ਵਿਚ ਹਜ਼ਾਰਾਂ ਅੰਦੋਲਨਕਾਰੀਆਂ ਨੇ ਹਿੱਸਾ ਲਿਆ, ਜਿਸ ਦੌਰਾਨ ਆਦਿਵਾਸੀਆਂ ਅਤੇ ਗੈਰ-ਆਦਿਵਾਸੀਆਂ ਵਿਚਾਲੇ ਝੜਪ ਹੋਈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਕਈ ਵਾਰ ਹੰਝੂ ਗੈਸ ਦੇ ਗੋਲੇ ਛੱਡੇ।

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

Rakesh

This news is Content Editor Rakesh