ਆਪ੍ਰੇਸ਼ਨ ਕਾਵੇਰੀ : ਸੂਡਾਨ ਤੋਂ ਜੇੱਦਾਹ ਪੁੱਜੇ 135 ਭਾਰਤੀ, 30 ਆਪਣੇ ਦੇਸ਼ ਪਰਤੇ

05/05/2023 12:56:28 PM

ਨਵੀਂ ਦਿੱਲੀ, (ਯੂ. ਐੱਨ. ਆਈ.)- ਆਪ੍ਰੇਸ਼ਨ ਕਾਵੇਰੀ ਦੇ ਤਹਿਤ ਸੂਡਾਨ ਤੋਂ 135 ਲੋਕਾਂ ਦਾ 22ਵਾਂ ਜਥਾ ਭਾਰਤੀ ਹਵਾਈ ਫੌਜ ਦੇ ਸੀ-130-ਜੇ ਜਹਾਜ਼ ਰਾਹੀਂ ਜੇੱਦਾਹ ਪਹੁੰਚ ਗਿਆ ਹੈ, ਜਦੋਂ ਕਿ 2 ਬੈਚਾਂ ’ਚ 30 ਭਾਰਤੀ ਆਪਣੇ ਦੇਸ਼ ਪੁੱਜੇ। ਸਊਦੀ ਅਰਬ ’ਚ ਭਾਰਤੀ ਦੂਤਘਰ ਨੇ ਇਕ ਟਵੀਟ ’ਚ ਕਿਹਾ, ‘‘ਆਪ੍ਰੇਸ਼ਨ ਕਾਵੇਰੀ ਤਹਿਤ ਭਾਰਤੀ ਨਗਾਰਿਕਾਂ ਦਾ 22ਵਾਂ ਜਥਾ ਪੋਰਟ ਸੂਡਾਨ ਤੋਂ ਰਵਾਨਾ ਹੋ ਕੇ ਜੇੱਦਾਹ ਪੁੱਜਾ।

ਦੂਤਘਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਨੇ 21ਵੇਂ ਜਥੇ ’ਚ 137 ਭਾਰਤੀ ਯਾਤਰੀਆਂ ਨੂੰ ਪੋਰਟ ਸੂਡਾਨ ਤੋਂ ਜੇੱਦਾਹ ਪਹੁੰਚਾਇਆ, ਜਿਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਆਪਣੇ ਦੇਸ਼ ਪਰਤ ਆਏ ਹਨ। ਕੱਲ ਜੇੱਦਾਹ ਤੋਂ ਇਕ ਜਹਾਜ਼ ਰਾਹੀਂ 231 ਯਾਤਰੀ ਮੁੰਬਈ ਪੁੱਜੇ, ਜਦੋਂ ਕਿ 62 ਭਾਰਤੀਆਂ ਦਾ ਇਕ ਸਮੂਹ ਨਵੀਂ ਦਿੱਲੀ ਪਹੁੰਚ ਗਿਆ ਹੈ। ਭਾਰਤ ਨੇ ਹੁਣ ਤੱਕ ਹਿੰਸਾ ਪ੍ਰਭਾਵਿਤ ਸੂਡਾਨ ਤੋਂ 3,000 ਤੋਂ ਜ਼ਿਆਦਾ ਭਾਰਤੀਆਂ ਨੂੰ ਕੱਢਿਆ ਹੈ। ਆਪ੍ਰੇਸ਼ਨ ਕਾਵੇਰੀ ’ਚ ਹੁਣ ਤੱਕ ਭਾਰਤੀ ਸਮੁੰਦਰੀ ਫੌਜ ਦੇ 5 ਬੇੜਿਆਂ ਅਤੇ ਹਵਾਈ ਫੌਜ ਦੇ 13 ਜਹਾਜ਼ਾਂ ਦੀ ਵਰਤੋਂ ਕੀਤੀ ਗਈ ਹੈ।

Rakesh

This news is Content Editor Rakesh