ਫੇਫੜੇ ਦੇ ਕੈਂਸਰ ਦੇ ਮੁਖ ਕਾਰਨਾਂ ''ਚੋਂ ਇਕ ਧੂੰਆਂ

02/14/2018 11:32:50 AM

ਲਖਨਊ— ਵੈਸੇ ਤਾਂ ਕੈਂਸਰ ਸਭ ਤੋਂ ਖਤਰਨਾਕ ਬੀਮਾਰੀ ਮੰਨੀ ਜਾਂਦੀ ਹੈ ਪਰ ਜੇ ਫੇਫੜੇ  ਨੂੰ ਕੈਂਸਰ ਹੋ ਜਾਵੇ ਤਾਂ ਜਾਨ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਫੇਫੜੇ ਦੇ ਕੈਂਸਰ ਦੇ ਮੁਖ ਕਾਰਨਾਂ ਵਿਚ ਇਕ ਧੂੰਆਂ ਵੀ ਮੰਨਿਆ ਜਾਂਦਾ ਹੈ। ਤਿੰਨ ਦਹਾਕਿਆਂ ਵਿਚ ਦੁਨੀਆ 'ਚ ਸਭ ਤੋਂ ਜ਼ਿਆਦਾ ਮਾਮਲੇ ਫੇਫੜਿਆਂ ਦੇ ਕੈਂਸਰ ਦੇ ਸਾਹਮਣੇ ਆਏ ਹਨ। ਹਰ ਸਾਲ ਲਗਭਗ 13 ਲੱਖ ਕੈਂਸਰ ਦੇ ਨਵੇਂ ਮਰੀਜ਼ ਦੁਨੀਆ ਵਿਚ ਪਾਏ ਜਾਂਦੇ ਹਨ। ਸਭ ਤੋਂ ਜ਼ਿਆਦਾ ਮੌਤਾਂ ਫੇਫੜੇ ਦੇ ਕੈਂਸਰ ਨਾਲ ਹੁੰਦੀਆਂ ਹਨ। ਆਮ ਤੌਰ 'ਤੇ ਫੇਫੜੇ ਦੇ ਕੈਂਸਰ ਤੋਂ ਗ੍ਰਸਤ ਮਰੀਜ਼ ਕੁਝ ਹੀ ਸਾਲ ਤਕ ਜ਼ਿੰਦਾ ਰਹਿ ਸਕਦਾ ਹੈ। ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਸਾਹ ਵਿਭਾਗ ਦੇ ਮੁਖੀ ਡਾ. ਸੂਰਯਾ ਕਾਂਤ ਨੇ ਦਸਿਆ ਕਿ ਫੇਫੜੇ ਦੇ ਕੈਂਸਰ ਦਾ ਸਭ ਤੋਂ ਮੁਖ ਕਾਰਨ ਸਿਗਰਟਨੋਸ਼ੀ ਹੈ। ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ ਕੈਂਸਰ ਦਾ ਖਤਰਾ 10 ਫੀਸਦੀ ਵਧ ਜਾਂਦਾ ਹੈ। ਸਿਗਰਟਨੋਸ਼ੀ ਦੇ ਸਮੇਂ ਨਾਲ ਰਹਿਣ ਵਾਲੇ ਨੂੰ ਕੈਂਸਰ ਦਾ ਖਤਰਾ ਰਹਿੰਦਾ ਹੈ। ਸਿਗਰਟਨੋਸ਼ੀ ਕਰਨ ਨਾਲ 30 ਫੀਸਦੀ ਧੂੰਆਂ ਵਿਅਕਤੀ ਦੇ ਫੇਫੜਿਆਂ ਵਿਚ ਚਲਾ ਜਾਂਦਾ ਹੈ, ਬਾਕੀ ਦਾ 70 ਫੀਸਦੀ ਧੂੰਆਂ ਆਸ-ਪਾਸ ਦੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ ਜਾਂ ਵਾਤਾਵਰਣ ਵਿਚ ਫੈਲ ਜਾਂਦਾ ਹੈ। ਡਾ. ਸੂਰਯਾ ਕਾਂਤ ਅਨੁਸਾਰ ਚੁਲ੍ਹੇ 'ਤੇ ਖਾਣਾ ਬਣਾਉਣ ਵਾਲੀਆਂ ਔਰਤਾਂ ਨੂੰ ਵੀ ਇਸ ਦਾ ਖਤਰਾ ਬਣਿਆ ਰਹਿੰਦਾ ਹੈ।