'ਇਕ ਦੇਸ਼, ਇਕ ਚੋਣ' 'ਤੇ ਬੈਠਕ ਖਤਮ, ਦੋ ਗੁੱਟਾਂ 'ਚ ਵੰਡੀ ਕਾਂਗਰਸ

06/19/2019 7:23:15 PM

ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਨਾਲ ਹੀ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਾਉਣ ਸਮੇਤ ਹੋਰ ਮੁੱਦਿਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਸਦ ਭਵਨ ਕੰਪਲੈਕਸ 'ਚ ਬੁੱਧਵਾਰ ਨੂੰ ਬੁਲਾਈ ਗਈ ਸਰਵਦਲੀ ਬੈਠਕ ਹੋਈ। ਇਸ ਬੈਠਕ 'ਚ ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜਵਾਦੀ ਪਾਰਟੀ ਨੇ ਹਿੱਸਾ ਨਹੀਂ ਲਿਆ। ਸੰਸਦ 'ਚ ਪ੍ਰਤੀਨਿਧੀਮੰਡਲ ਰੱਖਣ ਵਾਲੇ ਸਾਰੇ ਰਾਜਨੀਤਕ ਦਲਾਂ ਦੇ ਪ੍ਰਧਾਨਾਂ ਨੂੰ ਬੈਠਕ 'ਚ ਬੁਲਾਇਆ ਗਿਆ ਸੀ। 'ਇਕ ਦੇਸ਼, ਇਕ ਚੋਣ' ਨੂੰ ਲੈ ਕੇ ਕਾਂਗਰਸ 'ਚ 2 ਫਾੜ ਹੋ ਗਏ ਹਨ। ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ ਨੇ 'ਇਕ ਦੇਸ਼, ਇਕ ਚੋਣ' ਦਾ ਸਮਰਥਨ ਕੀਤਾ ਹੈ। ਦੇਵੜਾ ਨੇ ਕਿਹਾ ਕਿ ਭਾਰਤ ਦੀ 70 ਸਾਲ ਦੀ ਚੋਣਾਂਵੀ ਯਾਤਰਾ ਨੇ ਸਾਨੂੰ ਸਿਖਾਇਆ ਹੈ ਕਿ ਭਾਰਤੀ ਵੋਟਰ ਸੂਬੇ ਤੇ ਕੇਂਦਰੀ ਚੋਣਾਂ 'ਚ ਅੰਤਰ ਕਰ ਸਕਦਾ ਹੈ। ਸਾਡਾ ਲੋਕਤੰਤਰ ਨਾਜ਼ੁਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਦੇਸ਼ ਇਕ ਚੋਣ ਦਾ ਸਾਨੂੰ ਖੁੱਲੇ ਤੌਰ 'ਤੇ ਸਮਰਥਨ ਕਰਨਾ ਚਾਹੀਦਾ ਹੈ। 

ਇਨ੍ਹਾਂ 5 ਸੂਤਰੀ ਏਜੰਡਿਆਂ 'ਤੇ ਚੱਲ ਰਿਹੈ ਮੰਥਨ:
-ਬੈਠਕ ਦੇ ਏਜੰਡੇ 'ਚ ਪਹਿਲਾ ਮੁੱਦਾ ਸੰਸਦ ਦੇ ਦੋਵੇਂ ਸਦਨਾਂ 'ਚ ਕੰਮਕਾਜ ਨੂੰ ਵਧਾਉਣ ਦਾ ਹੈ।
ਦੂਜਾ ਮੁੱਦਾ 'ਇਕ ਦੇਸ਼, ਇਕ ਚੋਣ' ਹੈ।
ਏਜੰਡੇ 'ਚ ਤੀਜੇ ਸਥਾਨ 'ਤੇ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਨਵੇਂ ਭਾਰਤ ਦੇ ਨਿਰਮਾਣ ਦੀ ਕਾਰਜਯੋਜਨਾ ਬਣਾਉਣਾ ਹੈ।
ਚੌਥੇ ਸਥਾਨ 'ਤੇ 150ਵੀਂ ਗਾਂਧੀ ਜੈਅੰਤੀ ਦੇ ਆਯੋਜਨ ਦੀ ਰੂਪਰੇਖਾ ਨੂੰ ਸ਼ਾਮਲ ਕੀਤਾ ਹੈ।
ਬੈਠਕ ਦੇ ਏਜੰਡੇ ਦਾ 5ਵਾਂ ਮੁੱਦਾ ਵਿਕਾਸ ਦੀ ਦੌੜ 'ਚ ਸ਼ਾਮਲ ਕੀਤੇ ਗਏ ਚੁਣੇ ਅਕਾਂਸ਼ੀ ਜਿਲਿਆਂ 'ਚ ਵਿਕਾਸ ਕਾਰਜਾਂ'ਤੇ ਚਰਚਾ ਸ਼ਾਮਲ ਹੈ।
ਦੁਪਹਿਰ ਬਾਅਦ ਸ਼ੁਰੂ ਹੋਈ ਬੈਠਕ 'ਚ ਰਾਜਗ ਦੇ ਘਟਕ ਦਲ ਸ਼ਿਵਸੈਨਾ ਦੇ ਪ੍ਰਧਾਨ ਰਾਜ ਠਾਕਰੇ ਪਾਰਟੀ ਦਾ ਸਥਾਪਨਾ ਦਿਵਸ ਹੋਣ ਦੇ ਕਾਰਨ ਸ਼ਾਮਲ ਨਹੀਂ ਹੋ ਸਕੇ। ਬੈਠਕ 'ਚ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ, ਜਦਯੂ ਦੇ ਪ੍ਰਧਾਨ ਨਿਤੀਸ਼ ਕੁਮਾਰ, ਆਰ. ਪੀ. ਆਈ. ਪ੍ਰਧਾਨ ਰਾਮਦਾਸ ਅਠਾਵਲੇ ਤੇ ਆਪਣਾ ਦਲ ਪ੍ਰਧਾਨ ਅਸ਼ੀਸ਼ ਪਟੇਲ ਵੀ ਸ਼ਾਮਲ ਹੋਏ। ਗੈਰ ਰਾਜਗ ਦਲਾਂ 'ਚ ਬੀਜਦ ਦੇ ਪ੍ਰਧਾਨ ਨਵੀਨ ਪਟਨਾਇਕ, ਪੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ, ਨੈਸ਼ਨਲ ਕਾਂਗਰਸ ਪ੍ਰਧਾਨ ਫਾਰੂਕ ਅਬੁੱਦਲਾ, ਮਾਕਪਾ ਦੇ ਮੁੱਖਸਕੱਤਰ ਸੀਤਾਰਮ ਯੇਚੁਰੀ, ਭਾਕਪਾ ਦੇ ਮੁੱਖ ਸਕੱਤਰ ਐਸ. ਸੁਧਾਕਰ ਰੇਡੀ, ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਤੇ ਵਾਈ. ਐਸ. ਆਰ. ਕਾਂਗਰਸ ਦੇ ਪ੍ਰਧਾਨ ਜਗਨ ਮੋਹਨ ਰੇਡੀ ਵੀ ਸ਼ਾਮਲ ਹੋਏ।