ਨੌਗਾਮ ਸੈਕਟਰ ''ਚ ਪਾਕਿ ਗੋਲੀਬਾਰੀ ''ਚ ਫੌਜ ਦਾ ਇੱਕ ਜਵਾਨ ਸ਼ਹੀਦ, ਦੋ ਜ਼ਖ਼ਮੀ

09/05/2020 10:00:43 PM

ਸ਼੍ਰੀਨਗਰ - ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾ ਤੋਂ ਬਾਜ ਨਹੀਂ ਆ ਰਿਹਾ ਹੈ। ਜੰਮੂ ਕਸ਼ਮੀਰ ਹੰਦਵਾੜਾ ਦੇ ਨੌਗਾਮ ਸੈਕਟਰ 'ਚ ਐਲ.ਓ.ਸੀ. ਦੇ ਨੇੜੇ ਪਾਕਿਸਤਾਨ ਵਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦੋਂ ਕਿ ਦੋ ਜਵਾਨ ਜ਼ਖ਼ਮੀ ਦੱਸੇ ਜਾ ਰਹੇ ਹਨ।

ਦੱਸ ਦਈਏ ਕਿ ਪਾਕਿਸਤਾਨ ਵੱਲੋਂ ਗੋਲਾਬਾਰੀ ਕੀਤੀ ਗਈ ਜਿਸ 'ਚ ਇੱਕ ਪੋਸਟ 'ਤੇ ਤਾਇਨਾਤ ਇੱਕ ਜਵਾਨ ਭੂਪੇਂਦਰ ਸਿੰਘ ਸ਼ਹੀਦ ਹੋ ਗਿਆ। ਜਦੋਂ ਕਿ ਫੌਜ ਦੇ ਦੋ ਜਵਾਨ ਲਾਂਸ ਨਾਇਕ ਵੈਂਕਟੇਸ਼ ਅਤੇ ਸਿਪਾਹੀ ਸ਼ਾਜਲ ਜ਼ਖ਼ਮੀ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਫੌਜ ਦੇ 92 ਬੇਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਹਾਲਾਂਕਿ ਇਸ ਨੂੰ ਲੈ ਕੇ ਫੌਜ ਵਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਭਾਰਤੀ ਫੌਜ ਵਲੋਂ ਵੀ ਇਸ ਦਾ ਮੁੰਹਤੋੜ ਜਵਾਬ ਦਿੱਤਾ ਗਿਆ।

ਉਥੇ ਹੀ ਇਸ ਦੌਰਾਨ ਕੁਪਵਾੜਾ ਜ਼ਿਲ੍ਹੇ ਦੇ ਜੰਗਲੀ ਖੇਤਰ 'ਚ ਐੱਲ.ਓ.ਸੀ. ਦੇ ਕਰੀਬ ਵਰਨੋਵ ਇਲਾਕੇ 'ਚ ਦਾਨਾ ਬਹਿਕ ਦੇ ਕਰੀਬ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ। ਸੂਤਰਾਂ ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਸੂਚਨਾ ਦੇ ਆਧਾਰ 'ਤੇ ਕੁਪਵਾੜਾ ਪੁਲਸ, 28 ਆਰ.ਆਰ. ਅਤੇ ਸੀ.ਆਰ.ਪੀ.ਐੱਫ. ਦੁਆਰਾ ਦਾਨਾ ਬਹਿਕ ਜੰਗਲੀ ਖੇਤਰ ਦੀ ਘੇਰਾਬੰਦੀ ਕਰ ਆਪਰੇਸ਼ਨ ਸ਼ੁਰੂ ਕੀਤਾ ਤਾਂ ਇਸ ਦੌਰਾਨ ਉੱਥੇ ਲੁਕੇ ਅੱਤਵਾਦੀਆਂ ਨੇ ਜਵਾਨਾਂ 'ਤੇ ਫਾਇਰਿੰਗ ਕੀਤੀ ਜਿਸਦਾ ਜਵਾਨਾਂ ਵੱਲੋਂ ਵੀ ਮੁੰਹਤੋੜ ਜਵਾਬ ਦਿੱਤਾ ਗਿਆ।
 

Inder Prajapati

This news is Content Editor Inder Prajapati