ਅੱਤਵਾਦੀਆਂ ਦੇ ਨਿਸ਼ਾਨੇ ''ਤੇ ਹੈ ਨੇਵੀ ਦੇ ਠਿਕਾਣੇ

07/17/2018 9:35:30 PM

ਨਵੀਂ ਦਿੱਲੀ—ਜੰਮੂ-ਕਸ਼ਮੀਰ 'ਚ ਮਾਹੌਲ ਅਸ਼ਾਂਤ ਕਰਨ ਦੀ ਕੋਸ਼ਿਸ਼ ਦੇ ਨਾਲ ਹੀ ਹੁਣ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਭਾਰਤ ਦੇ ਨੇਵੀ ਠਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਤਾਕ 'ਚ ਹਨ। ਇੰਟੇਲੀਜੇਂਸ ਏਜੰਸੀਆਂ ਨੂੰ ਮਿਲੇ ਇਨਪੁਟ ਮੁਤਾਬਕ ਜੈਸ਼ ਦੇ ਅੱਤਵਾਦੀਆਂ ਨੂੰ ਇਸ ਨੂੰ ਲੈ ਕੇ ਟ੍ਰੇਂਨਿੰਗ ਦਿੱਤੀ ਜਾ ਰਹੀ ਹੈ ਅਤੇ ਉਹ ਹਮਲੇ ਦੀ ਕੋਸ਼ਿਸ਼ ਕਰ ਸਕਦੇ ਹਨ। 
ਇੰਟੇਲੀਜੇਂਸ ਏਜੰਸੀ ਦੇ ਸੂਤਰਾਂ ਮੁਤਾਬਕ ਅੱਤਵਾਦੀ ਸੰਗਠਨ ਜੈਸ਼ ਆਪਣੇ ਕੈਡਰ ਨੂੰ ਡੀਪ ਡਾਈਵਿੰਗ ਅਤੇ ਸਵੀਮਿੰਗ ਦੀ ਟ੍ਰੇਂਨਿੰਗ ਦੇ ਰਿਹਾ ਹੈ। ਇਹ ਟ੍ਰੇਂਨਿੰਗ ਪਾਕਿਸਤਾਨ ਦੇ ਬਹਾਵਲਪੁਰ 'ਚ ਚੱਲ ਰਹੀ ਹੈ। ਬਹਾਵਲਪੁਰ ਪਾਕਿਸਤਾਨ ਦੇ ਮੁਲਤਾਨ 'ਚ ਆਉਂਦਾ ਹੈ ਜੋ ਭਾਰਤ 'ਚ ਸ਼੍ਰੀਗੰਗਾਨਗਰ ਨਾਲ ਲੱਗਦਾ ਇਲਾਕਾ ਹੈ। ਸੂਤਰਾਂ ਮੁਤਾਬਕ ਇਹ ਟ੍ਰੇਂਨਿੰਗ ਭਾਰਤ ਦੇ ਨੇਵੀ ਠਿਕਾਣਿਆਂ 'ਤੇ ਹਮਲੇ ਲਈ ਦਿੱਤੀ ਜਾ ਰਹੀ ਹੈ। 
ਜੈਸ਼ ਦਾ ਇਹ ਗਰੁਪ ਨੇਵੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਹੀ ਸਪੈਸ਼ਲ ਮਿਸ਼ਨ ਦੀ ਪਲਾਨਿੰਗ ਕਰ ਰਿਹਾ ਹੈ। ਸੂਤਰਾਂ ਮੁਤਾਬਕ ਇੰਟੇਲੀਜੇਂਸ ਏਜੰਸੀ ਦੀ ਇਹ ਰਿਪੋਰਟ ਸੁਰੱਖਿਆ ਏਜੰਸੀਆਂ ਨੂੰ ਵੀ ਦੇ ਦਿੱਤੀ ਗਈ ਹੈ। ਸੁਰੱਖਿਆ ਏਜੰਸੀ ਸੂਤਰਾਂ ਮੁਤਾਬਕ ਸਾਡੇ ਸਾਰੇ ਸਕਿਓਰਿਟੀ ਠਿਕਾਣੇ ਸੁਰੱਖਿਅਤ ਹਨ ਅਤੇ ਜੈਸ਼ ਦਾ ਕੋਈ ਗਰੁਪ ਇਸ ਤਰ੍ਹਾਂ ਦੀ ਕੋਸ਼ਿਸ਼ ਜੇਕਰ ਕਰਦਾ ਹੈ ਤਾਂ ਉਸਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਘਾਟੀ 'ਚ ਮਾਹੌਲ ਖਰਾਬ ਕਰਨ ਲਈ ਅੱਤਵਾਦੀਆਂ ਦੀ ਘੁਸਪੈਠ ਤਾਂ ਕਰਵਾ ਹੀ ਰਿਹਾ ਹੈ ਨਾਲ ਹੀ ਹੁਣ ਪਾਣੀ ਦੇ ਰਾਹੀ ਵੀ ਹਮਲੇ ਲਈ ਅੱਤਵਾਦੀ ਤਿਆਰ ਕਰ ਰਿਹਾ ਹੈ। ਦੱਸ ਦਈਏ ਕਿ 2016 'ਚ ਪਠਾਨਕੋਟ ਏਅਰਬੇਸ 'ਚ ਹੋਏ ਅੱਤਵਾਦੀ ਹਮਲੇ 'ਚ ਵੀ ਜੈਸ਼ ਦਾ ਹੀ ਹੱਥ ਸੀ।