ਵਿਰੋਧੀ ਧਿਰ ਵਲੋਂ PM ਮੋਦੀ ਨੂੰ ਨਿਸ਼ਾਨਾ ਬਣਾਉਣ ’ਤੇ ਸ਼ਿੰਦੇ ਨੇ ਕਿਹਾ- ‘ਭੇਡਾਂ-ਬੱਕਰੀਆਂ’ ਸ਼ੇਰ ਨਾਲ ਨਹੀਂ ਲੜ ਸਕਦੀਆਂ

09/18/2023 6:24:03 PM

ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵਿਰੋਧੀ ਪਾਰਟੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ’ਤੇ ਕਿਹਾ ਹੈ ਕਿ ਇਹ ਪਾਰਟੀਆਂ ਮੋਦੀ ਨੂੰ ਸਿਰਫ਼ ਹਰਾਉਣ ਬਾਰੇ ਸੋਚਦੀਆਂ ਹਨ ਪਰ ‘ਭੇਡਾਂ-ਬੱਕਰੀਆਂ’ ਸ਼ੇਰ ਨਾਲ ਨਹੀਂ ਲੜ ਸਕਦੀਆਂ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਸ਼ਿੰਦੇ ਨੇ ਕਿਹਾ ਕਿ ਸ਼ੇਰ ਹਮੇਸ਼ਾ ਸ਼ੇਰ ਰਹਿੰਦਾ ਹੈ। ਵਿਰੋਧੀ ਧਿਰ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਬਾਰੇ ਸੋਚਦੀ ਹੈ। ਮੈਂ ਵਿਰੋਧੀ ਧਿਰ ਨੂੰ ਮੁਕਾਬਲੇ ਵਿੱਚ ਕਿਤੇ ਵੀ ਖੜ੍ਹਾ ਨਹੀਂ ਵੇਖ ਰਿਹਾ। ਮਹਾਰਾਸ਼ਟਰ ’ਚ ਐੱਨ. ਡੀ. ਏ. ਦੀ ਸਥਿਤੀ ਬਾਰੇ ਸ਼ਿੰਦੇ ਨੇ ਕਿਹਾ ਕਿ ਅਜੀਤ ਪਵਾਰ ਦੇ ਸਾਡੇ ਨਾਲ ਜੁੜਨ ਦਾ ਫੈਸਲਾ ਕਰਨ ਤੋਂ ਬਾਅਦ ਮੇਰੀ ਸਰਕਾਰ ਨੂੰ 215 ਤੋਂ ਵੱਧ ਵਿਧਾਇਕਾਂ ਦਾ ਸਮਰਥਨ ਹੈ। ਸਰਕਾਰ ਨੂੰ ਕੋਈ ਖ਼ਤਰਾ ਨਹੀਂ।

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦਾ ਨਾਂ ਲਏ ਬਿਨਾਂ ਸ਼ਿੰਦੇ ਨੇ ਕਿਹਾ ਕਿ ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ। ਲੋਕ ਫੈਸਲਾ ਕਰਨਗੇ ਕਿ ਕੀ ਉਹ ਅਜਿਹੇ ਵਿਅਕਤੀ ਨੂੰ ਚੁਣਨਾ ਚਾਹੁੰਦੇ ਹਨ ਜੋ ਉਨ੍ਹਾਂ ਲਈ ਕੰਮ ਕਰਦਾ ਹੈ ਜਾਂ ਉਹ ਉਸ ਵਿਅਕਤੀ ਨੂੰ ਚੁਣਨਾ ਚਾਹੁੰਦੇ ਹਨ ਜੋ ਘਰ ਬੈਠਦਾ ਹੈ। ਵਿਰੋਧੀ ਕੈਂਪ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਈ. ਡੀ. ਦੀ ਵਰਤੋਂ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਸ਼ਿੰਦੇ ਨੇ ਕਿਹਾ ਕਿ ਈ.ਡੀ. ਵਲੋਂ ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਰੁੱਧ ਹੀ ਕਾਰਵਾਈ ਕੀਤੀ ਜਾਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha