ਲਸ਼ਕਰ ਦੇ ਨਿਸ਼ਾਨੇ ''ਤੇ ਸੀ ਮੁੰਬਈ ਹਵਾਈ ਅੱਡਾ- ਹੈਡਲੀ

02/12/2016 10:41:08 AM

ਮੁੰਬਈ— ਅੱਤਵਾਦੀ ਡੇਵਿਡ ਹੈਡਲੀ ਨੇ ਸ਼ੁੱਕਰਵਾਰ ਨੂੰ ਇੱਥੇ ਵਿਸ਼ੇਸ਼ ਅਦਾਲਤ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੀ ਬਿਆਨ ਦੇ ਚੌਥੇ ਦਿਨ ਇਹ ਦੱਸਿਆ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਮੁੰਬਈ ਦੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਹੈਡਲੀ ਨੇ ਕਿਹਾ ਕਿ ਉਸ ਨੇ ਮੁੰਬਈ ''ਚ ਵਰਲੀ, ਗੇਟ ਵੇ ਆਫ ਇੰਡੀਆ ਅਤੇ ਕਫ ਪਰੇਡ ਦੀ ਰੇਕੀ ਕੀਤੀ ਸੀ ਪਰ ਅੱਤਵਾਦੀਆਂ ਨੂੰ ਮੁੰਬਈ ਆਉਣ ਲਈ ਕਫ ਪਰੇਡ ਨੂੰ ਚੁਣਿਆ ਗਿਆ ਸੀ।
ਉਸ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ ''ਤੇ ਹਮਲਾ ਨਹੀਂ ਹੋਣ ਨਾਲ ਲਸ਼ਕਰ ਦੇ ਅੱਤਵਾਦੀ ਨਾਰਾਜ਼ ਸਨ। ਮੇਜਰ ਇਕਬਾਲ ਨੇ ਵੀ ਰੇਕੀ ਤੋਂ ਬਾਅਦ ਵੀ ਹਵਾਈ ਅੱਡੇ ''ਤੇ ਹਮਲਾ ਨਾ ਹੋਣ ''ਤੇ ਨਾਖੁਸ਼ੀ ਜ਼ਾਹਰ ਕੀਤੀ ਸੀ।

Disha

This news is News Editor Disha