ਓ. ਆਈ. ਸੀ. ਦੀ ਬੈਠਕ ''ਚ ਭਾਰਤ ਨੂੰ ''ਗੈਸਟ ਆਫ ਆਨਰ'' ਵਜੋਂ ਸੱਦਾ

02/24/2019 2:03:40 AM

ਨਵੀਂ ਦਿੱਲੀ, (ਭਾਸ਼ਾ)- ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਸ਼ਕਤੀਸ਼ਾਲੀ ਸੰਗਠਨ ਓ. ਆਈ.ਸੀ. ਦੇ ਵਿਦੇਸ਼ ਮੰਤਰੀਆਂ ਦੇ ਉਦਘਾਟਨੀ ਸੈਸ਼ਨ ਦੌਰਾਨ ਭਾਰਤ ਨੂੰ ਸੱਦਾ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਗਲੇ ਮਹੀਨੇ ਆਬੂਧਾਬੀ ਵਿਖੇ ਹੋਣ ਵਾਲੇ ਇਸ ਸੈਸ਼ਨ 'ਚ 'ਗੈਸਟ ਆਫ ਆਨਰ' ਵਜੋਂ ਸ਼ਾਮਲ ਹੋਵੇਗੀ। ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ ਸੱਦੇ ਨੂੰ ਭਾਰਤ 'ਚ ਵਸਦੇ 18 ਕਰੋੜ 50 ਲੱਖ  ਮੁਸਲਮਾਨਾਂ ਦੀ ਮੌਜੂਦਗੀ ਅਤੇ ਇਸਲਾਮ ਜਗਤ 'ਚ ਭਾਰਤ ਦੇ ਯੋਗਦਾਨ  ਨੂੰ ਮਾਨਤਾ ਦੇਣ ਵਾਲਾ ਇਕ ਸਵਾਗਤਯੋਗ ਕਦਮ ਦੱਸਿਆ ਹੈ। ਉਕਤ ਸੈਸ਼ਨ 1 ਅਤੇ 2  ਮਾਰਚ ਨੂੰ ਆਬੂਧਾਬੀ ਵਿਖੇ ਹੋਵੇਗਾ।

KamalJeet Singh

This news is Content Editor KamalJeet Singh