ਵਿਧਾਇਕ ਨੇ ਬੇਟੀ ਦੇ ਵਿਆਹ ਦੇ ਕਾਰਡ ''ਤੇ ਛਪਵਾਇਆ ਸਰਕਾਰੀ ''ਲੋਗੋ'', ਹੋਈ ਕਿਰਕਿਰੀ

01/16/2018 2:45:53 AM

ਦੇਹਰਾਦੂਨ— ਉਤਰਾਖੰਡ ਦੇ ਇਕ ਭਾਜਪਾ ਵਿਧਾਇਕ ਨੇ ਆਪਣੀ ਬੇਟੀ ਦੇ ਵਿਆਹ ਦੇ ਕਾਰਡ 'ਤੇ ਸੂਬਾ ਸਰਕਾਰ ਦਾ ਲੋਗੋ ਛਪਵਾਇਆ, ਜਿਸ ਕਾਰਨ ਉਸ ਦੀ ਭਾਰੀ ਕਿਰਕਿਰੀ ਹੋਈ। ਇਸ ਕਾਰਡ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ। ਹਰਿਦੁਆਰ ਜ਼ਿਲੇ ਦੇ ਜਵਾਲਾਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਸੁਰੇਸ਼ ਰਾਠੌਰ ਦੀ ਬੇਟੀ ਦਾ ਵਿਆਹ ਸੀ।
ਇਸ ਲਈ ਉਨ੍ਹਾਂ ਕਾਰਡ ਛਪਵਾਏ ਸਨ। ਵਿਆਹ ਦੇ ਕਾਰਡ 'ਤੇ ਲਾੜਾ-ਲਾੜੀ ਦੇ ਨਾਂ 'ਤੇ ਉਤਰਾਖੰਡ ਦੀ ਸਰਕਾਰ ਦਾ ਲੋਗੋ ਵੀ ਲੱਗਾ ਹੋਇਆ ਸੀ। ਸਰਕਾਰੀ ਲੋਗੋ ਦੀ ਨਿੱਜੀ ਪ੍ਰੋਗਰਾਮਾਂ 'ਚ ਤੇ ਕਾਰਡ 'ਚ ਵਰਤੋਂ ਨਹੀਂ ਹੋ ਸਕਦੀ। ਇਸ ਮੁੱਦੇ ਨੂੰ ਲੈ ਕੇ ਉਤਰਾਖੰਡ 'ਚ ਸਿਆਸਤ ਭਖ ਗਈ ਹੈ। ਵਿਆਹ ਦੇ ਕਾਰਡ ਨੂੰ ਲੈ ਕੇ ਆਲੋਚਨਾ ਸ਼ੁਰੂ ਹੋ ਗਈ ਹੈ। ਜਵਾਬ 'ਚ ਵਿਧਾਇਕ ਸੁਰੇਸ਼ ਰਾਠੌਰ ਨੇ ਕਿਹਾ ਕਿ ਉਹ ਇਕ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ਵਾਂਗ ਆਪਣੀ ਬੇਟੀ ਦਾ ਵਿਆਹ ਕਰ ਰਹੇ ਹਨ। ਇਕ ਵਿਧਾਇਕ ਹੋਣ ਦੇ ਨਾਤੇ ਉਹ ਸਰਕਾਰ ਦਾ ਹਿੱਸਾ ਹਨ। ਇਸੇ ਕਾਰਨ ਉਨ੍ਹਾਂ ਕਾਰਡ 'ਤੇ ਸਰਕਾਰ ਦਾ ਲੋਗੋ ਛਪਵਾਇਆ। ਉਨ੍ਹਾਂ ਪੁੱਛਿਆ ਕਿ ਕੀ ਇੰਝ ਕਰਨਾ ਕੋਈ ਅਪਰਾਧ ਹੈ?