ਦਫਤਰ ’ਚ ਪ੍ਰੇਮ-ਪ੍ਰਸੰਗ ਨਾਲ ਹੁੰਦਾ ਹੈ ਹਿੱਤਾਂ ’ਚ ਟਕਰਾਅ

06/16/2019 8:39:29 PM

ਨਵੀਂ ਦਿੱਲੀ (ਭਾਸ਼ਾ)- ਅੱਜ ਦੇ ਭੱਜ-ਦੌੜ ਵਾਲੇ ਜੀਵਨ ਅਤੇ ਪ੍ਰਸਥਿਤੀਆਂ ਦੀ ਆਪੋ-ਥਾਪੀ ’ਚ ਪੇਸ਼ੇਵਰ ਲੋਕ ਅਕਸਰ ਕੰਮਕਾਜ ’ਚ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਇਸੇ ਕਾਰਨ ਪੇਸ਼ੇਵਰਾਂ ਦੇ ਜੀਵਨ ਦੇ ਹਿੱਸੇ ਦਾ ਪਿਆਰ ਪ੍ਰਭਾਵਿਤ ਹੋ ਜਾਂਦਾ ਹੈ। ਅਜਿਹੇ ’ਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਇਕੋ ਵੇਲੇ ਕੰਮ ਕਰਨ ਵਾਲੇ ਲੋਕ ਪ੍ਰੇਮ-ਪ੍ਰਸੰਗ ਕਰਨ ਲੱਗ ਜਾਂਦੇ ਹਨ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਦਫਤਰ ’ਚ ਨਾਲ ਹੀ ਕੰਮ ਕਰਨ ਵਾਲੇ ਲੋਕਾਂ ਦੇ ਪ੍ਰੇਮ-ਪ੍ਰਸੰਗ ’ਚ ਪੈਣ ਤੋਂ ਪਹਿਲਾਂ ਇਹ ਜ਼ਰੂਰ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਇਸ ਨਾਲ ਹਿੱਤਾਂ ’ਚ ਟਕਰਾ ਹੋ ਸਕਦਾ ਹੈ।
ਸਟੇਲਰ ਸਰਚ ਦੀ ਸੰਸਥਾਪਕ ਅਤੇ ਚੇਅਰਪਰਸਨ ਸ਼ੈਲਜਾ ਦੱਤ ਨੇ ਕਿਹਾ ਕਿ ਈਮਾਨਦਾਰੀ ਨਾਲ ਕਹੀਏ ਤਾਂ ਦਫਤਰ ’ਚ ਰੋਮਾਂਸ ਰੋਕ ਸਕਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ, ‘ਅੱਜ ਦੇ ਕਾਰਪੋਰੇਟ ਮਾਹੌਲ ’ਚ ਕਰਮਚਾਰੀ ਆਪਣਾ ਜ਼ਿਆਦਾਤਰ ਸਮਾਂ ਦਫਤਰ ’ਚ ਹੀ ਬਤੀਤ ਕਰਦੇ ਹਨ। ਅਜਿਹੇ ’ਚ ਸੰਭਵ ਹੈ ਕਿ ਉਹ ਆਪਣੇ ਦਫਤਰ ’ਚ ਹੀ ਕਿਸੇ ਸਹਿ-ਕਰਮਚਾਰੀ ਨਾਲ ਜਾਂ ਆਪਣੇ ਕੰਮ ਨਾਲ ਸਬੰਧਤ ਕਿਸੇ ਵਿਅਕਤੀ ਨਾਲ ਪ੍ਰੇਮ ਕਰਨ ਲੱਗ ਜਾਣ।’

Sunny Mehra

This news is Content Editor Sunny Mehra