ਆਫ ਦਿ ਰਿਕਾਰਡ: ਮੋਦੀ ਦੇ ਟੀਕਾ ਲਗਵਾਉਣ ਤੋਂ ਬਾਅਦ 60 ਤੋਂ ਉੱਤੇ ਦੇ ਸੰਸਦ ਮੈਂਬਰਾਂ ’ਚ ਵੀ ਲੱਗੀ ਦੌੜ

03/03/2021 10:31:31 AM

ਨਵੀਂ ਦਿੱਲੀ : ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੋਵਿਡ-19 ਟੀਕਾ ਲਗਵਾ ਲਿਆ। ਹੁਣ ਉਨ੍ਹਾਂ ਜੇ ਮੰਤਰੀ ਵੀ ਟੀਕਾ ਲਗਵਾਉਣ ਲਈ ਲਾਈਨ ਲਾਈ ਹੋਏ ਹਨ। ਸੰਸਦ ਦੇ ਸੀਨੀ. ਮੈਬਰਾਂ ’ਚ ਛੇਤੀ ਤੋਂ ਛੇਤੀ ਟੀਕਾ ਲਗਵਾਉਣ ਦੀ ਦੌੜ ਮੱਚ ਗਈ ਹੈ। ਸੰਸਦ ਦਾ ਸੈਸ਼ਨ 8 ਮਾਰਚ ਨੂੰ ਸ਼ੁਰੂ ਹੋਣਾ ਹੈ। ਰਾਜ ਸਭਾ ’ਚ 244 ਸੰਸਦ ਮੈਂਬਰਾਂ ’ਚੋਂ 140 ਅਤੇ ਲੋਕ ਸਭਾ ’ਚ 543 ’ਚੋਂ 217 ਸੰਸਦ ਮੈਂਬਰਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ। ਇਨ੍ਹਾਂ ’ਚੋਂ 6 ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਟੀਕਾ ਲਗਵਾ ਲਿਆ। 366 ਸੰਸਦ ਮੈਂਬਰਾਂ ਨੂੰ ਟੀਕਾ ਲਗਾਇਆ ਜਾਵੇਗਾ। ਇਨ੍ਹਾਂ ਤੋਂ ਇਲਾਵਾ ਲਗਭਗ ਉਹ 100 ਸੰਸਦ ਵੀ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਬੀਮਾਰੀ ਦੀ ਸ਼ਿਕਾਇਤ ਹੈ। 46 ਕੇਂਦਰੀ ਮੰਤਰੀਆਂ, ਜਿਨ੍ਹਾਂ ’ਚ ਰਾਜਮੰਤਰੀ ਅਤੇ ਸੁਤੰਤਰ ਚਾਰਜ ਵਾਲੇ ਮੰਤਰੀ ਸ਼ਾਮਿਲ ਹਨ, ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ। ਮੋਦੀ ਮੰਤਰੀ ਮੰਡਲ ਦੀ ਔਸਤ ਉਮਰ 59.63 ਸਾਲ ਹੈ। 17ਵੀਂ ਲੋਕ ਸਭਾ ਦੀ ਔਸਤ ਉਮਰ 54 ਸਾਲ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਮੰਤਰੀਆਂ, ਜਿਨ੍ਹਾਂ ਨੂੰ ਕੁੱਝ ਬੀਮਾਰੀਆਂ ਦੀ ਵੀ ਸ਼ਿਕਾਇਤ ਹੈ, ਨੇ ਜਾਂ ਤਾਂ ਟੀਕਾ ਲਗਵਾ ਲਿਆ ਹੈ ਜਾਂ ਲਗਵਾਉਣਗੇ ਜਦੋਂ ਕਿ ਪਿਊਸ਼ ਗੋਇਲ ਵਰਗੇ ਮੰਤਰੀਆਂ, ਜਿਨ੍ਹਾਂ ਨੂੰ ਕਿਸੇ ਬੀਮਾਰੀ ਦੀ ਸ਼ਿਕਾਇਤ ਨਹੀਂ ਹੈ, ਵੀ ਟੀਕਾ ਲਗਵਾਉਣਗੇ।

ਇਹ ਵੀ ਪੜ੍ਹੋ: ਮਹਾਰਾਣੀ ਪ੍ਰਨੀਤ ਕੌਰ ਨੇ ਲਵਾਈ ਕੋਵਿਡ ਵੈਕਸੀਨ, ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ

ਸੂਬਿਆਂ ਦੀ ਗੱਲ ਕਰੀਏ ਤਾਂ 4128 ਵਿਧਾਇਕਾਂ ’ਚੋਂ 3400 ਵਿਧਾਇਕ 60 ਸਾਲ ਤੋਂ ਉੱਤੇ ਦੇ ਹਨ ਅਤੇ ਉਨ੍ਹਾਂ ’ਚੋਂ ਕਈ ਵਿਧਾਇਕਾਂ ਨੂੰ ਕਿਸੇ ਨਾ ਕਿਸੇ ਬੀਮਾਰੀ ਦੀ ਸ਼ਿਕਾਇਤ ਵੀ ਹੈ। ਇਨ੍ਹਾਂ ਅੰਕੜਿਆਂ ’ਚ ਜੰਮੂ-ਕਸ਼ਮੀਰ ਸ਼ਾਮਲ ਨਹੀਂ ਹੈ, ਜਿੱਥੇ ਵਿਧਾਨ ਸਭਾ ਭੰਗ ਹੋਣ ਤੋਂ ਬਾਅਦ ਮੁੜ ਗਠਨ ਨਹੀਂ ਹੋਇਆ ਹੈ। ਬਿਹਾਰ ਅਤੇ ਪੱਛਮੀ ਬੰਗਾਲ ਸਰਕਾਰ ਦੇ ਆਪਣੇ ਨਾਗਰਿਕਾਂ ਨੂੰ ਮੁਫਤ ਟੀਕਾ ਲਗਾਉਣ ਦਾ ਐਲਾਨ ਤੋਂ ਬਾਅਦ ਹੋਰ ਸੂਬੇ ਵੀ ਅਜਿਹਾ ਐਲਾਨ ਕਰ ਸੱਕਦੇ ਹਨ। ਸਮਾਜਕ ਵਿਗਿਆਨੀ ਅਤੇ ਮਾਹਰ ਮੰਨਦੇ ਹਨ ਕਿ ਟੀਕਾਕਰਣ ਦੇ ਪਹਿਲੇ ਪੜਾਅ ’ਚ 3 ਕਰੋਡ਼ ਫਰੰਟਲਾਈਨ ਵਰਕਰਾਂ ’ਚ ਟੀਕੇ ਨੂੰ ਲੈ ਕੇ ਵਿਸ਼ਵਾਸ ਦੀ ਕਮੀ ਕਾਰਨ ਟੀਕਾਕਰਣ ਮੁਹਿੰਮ ਨੂੰ ਓਨਾ ਹੁੰਗਾਰਾ ਨਹੀਂ ਮਿਲਿਆ, ਜਿੰਨੀ ਉਮੀਦ ਕੀਤੀ ਜਾ ਰਹੀ ਸੀ। ਹਾਲਾਤ ਇਹ ਰਹੇ ਕਿ 40 ਫ਼ੀਸਦੀ ਫਰੰਟਲਾਈਨ ਵਰਕਰ ਟੀਕਾ ਲਗਵਾਉਣ ਲਈ ਅੱਗੇ ਹੀ ਨਹੀਂ ਆਏ। ਹੁਣ ਆਮ ਲੋਕਾਂ ’ਚ ਟੀਕੇ ਨੂੰ ਲੈ ਕੇ ਉਤਸ਼ਾਹ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈੱਕ ਦੇ ਇੱਥੇ ਜਮ੍ਹਾ ਟੀਕਿਆਂ ਦਾ ਸਟਾਕ ਛੇਤੀ ਖਤਮ ਹੋ ਜਾਵੇਗਾ।

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਲਗਵਾਇਆ ਕੋਵਿਡ-19 ਦਾ ਟੀਕਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

cherry

This news is Content Editor cherry