ਓਡੀਸ਼ਾ ਰੇਲ ਹਾਦਸਾ: ਯਾਤਰੀਆਂ ਦੀ ਸਹੂਲਤ ਲਈ CM ਪਟਨਾਇਕ ਨੇ ਕੀਤਾ ਅਹਿਮ ਐਲਾਨ

06/04/2023 1:29:03 PM

ਭੁਵਨੇਸ਼ਵਰ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬਹਾਨਾਗਾ 'ਚ ਵਾਪਰੇ ਰੇਲ ਹਾਦਸੇ ਦੇ ਕਾਰਨ ਆਮ ਰੇਲ ਸੇਵਾ ਠੱਪ ਹੋਣ ਦੇ ਮੱਦੇਨਜ਼ਰ ਐਤਵਾਰ ਨੂੰ ਕੋਲਕਾਤਾ ਲਈ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ ਹੈ। ਪਟਨਾਇਕ ਨੇ ਕਿਹਾ ਕਿ ਰੇਲ ਹਾਦਸੇ ਮਗਰੋਂ ਲੋਕਾਂ ਨੂੰ ਕੋਲਕਾਤਾ ਪਹੁੰਚਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ-  ਓਡੀਸ਼ਾ ਰੇਲ ਹਾਦਸਾ: CM ਨਵੀਨ ਪਟਨਾਇਕ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ

ਮੁੱਖ ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਐਤਵਾਰ ਤੋਂ ਕੋਲਕਾਤਾ ਲਈ ਮੁਫ਼ਤ ਬੱਸ ਸੇਵਾ ਪੁਰੀ, ਭੁਵਨੇਸ਼ਵਰ ਅਤੇ ਕਟਕ ਤੋਂ ਉਪਲੱਬਧ ਹੋਵੇਗੀ। ਇਸ ਦਾ ਪੂਰਾ ਖ਼ਰਚਾ ਮੁੱਖ ਮੰਤਰੀ ਰਾਹਤ ਫੰਡ ਤੋਂ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਵਿਵਸਥਾ ਬਾਲਾਸੋਰ ਰੇਲ ਮਾਰਗ 'ਤੇ ਆਮ ਰੇਲ ਸੇਵਾ ਬਹਾਲ ਹੋਣ ਤੱਕ ਜਾਰੀ ਰਹੇਗੀ। ਦੱਸ ਦੇਈਏ ਕਿ ਰੋਜ਼ਾਨਾ ਲੱਗਭਗ 50 ਬੱਸਾਂ ਓਡੀਸ਼ਾ ਦੇ ਪੁਰੀ, ਭੁਵਨੇਸ਼ਵਰ ਅਤੇ ਕਟਕ ਸ਼ਹਿਰਾਂ ਤੋਂ ਕੋਲਕਾਤਾ ਲਈ ਟਰਾਂਸਪੋਰਟ ਸੇਵਾ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋਓਡੀਸ਼ਾ ਰੇਲ ਹਾਦਸਾ: ਆਪਣਿਆਂ ਨੂੰ ਲੱਭਦੀਆਂ ਰੋਂਦੀਆਂ ਅੱਖਾਂ, ਮ੍ਰਿਤਕਾਂ ਦੀ ਗਿਣਤੀ ਹੋਈ 288

Tanu

This news is Content Editor Tanu