ਦੇਸ਼ 'ਚ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ 23 ਹਜ਼ਾਰ ਤੋਂ ਪਾਰ, ਜਾਣੋ ਸੂਬਿਆਂ ਦੀ ਸਥਿਤੀ

04/24/2020 10:17:00 AM

ਨਵੀਂ ਦਿੱਲੀ-ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 1684 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਡ ਮਾਮਲਿਆਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ ਜਦਕਿ 37 ਲੋਕਾਂ ਦੀ ਮੌਤ ਵੀ ਹੋ ਜਾਣ ਕਾਰਨ ਮ੍ਰਿਤਕਾਂ ਦੀ ਗਿਣਤੀ 700 ਤੋਂ ਪਾਰ ਪਹੁੰਚ ਚੁੱਕੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਲਗਭਗ 23077 ਕੋਰੋਨਾਵਾਇਰਸ ਦੇ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚ 77 ਵਿਦੇਸ਼ੀ ਮਰੀਜ਼ ਵੀ ਸ਼ਾਮਲ ਹਨ ਜਦਕਿ 718 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ  4749 ਲੋਕ ਠੀਕ ਵੀ ਹੋ ਚੁੱਕੇ ਹਨ ਜਦਕਿ 17610 ਮਾਮਲੇ ਸਰਗਰਮ ਹਨ। 

ਸਿਹਤ ਮੰਤਰਾਲੇ ਮੁਤਾਬਕ ਕੋਰੋਨਾਵਾਇਰਸ ਦਾ ਕਹਿਰ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਫੈਲ ਚੁੱਕਿਆ ਹੈ। ਜਾਣੋ ਸੂਬਿਆਂ ਦੀ ਸਥਿਤੀ-

-ਕੋਰੋਨਾ ਨਾਲ ਸਭ ਤੋਂ ਜ਼ਿਆਦਾ ਗੰਭੀਰ ਸਥਿਤੀ ਮਹਾਰਾਸ਼ਟਰ ਦੀ ਹੈ, ਜਿੱਥੇ ਇਕ ਦਿਨ 'ਚ 778 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਤੱਕ ਸੂਬੇ 'ਚ ਕੋਰੋਨਾ ਇਨਫੈਕਟਡ ਅੰਕੜਾ 6430 ਤੱਕ ਪਹੁੰਚ ਚੁੱਕਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ 14 ਮੌਤਾਂ ਹੋਣ ਕਾਰਨ ਸੂਬੇ 'ਚ ਹੁਣ ਤੱਕ 283 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੂਬੇ 'ਚ 840 ਮਰੀਜ਼ ਠੀਕ ਵੀ ਹੋ ਚੁੱਕੇ ਹਨ।

-ਗੁਜਰਾਤ 'ਚ ਪਿਛਲੇ 24 ਘੰਟਿਆਂ ਦੌਰਾਨ 217 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਸ ਕਾਰਨ ਹੁਣ ਤੱਕ 2624 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 9 ਹੋਰ ਮੌਤਾਂ ਹੋਣ ਕਾਰਨ ਹੁਣ ਤੱਕ 112 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਕੋਰੋਨਾ ਪ੍ਰਭਾਵਿਤ ਸੂਬਿਆਂ ਦੀ ਲਿਸਟ 'ਚ ਗੁਜਰਾਤ ਦੂਜੇ ਸਥਾਨ 'ਤੇ ਹੈ। 

-ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ 128 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਤੱਕ 2376 ਤੱਕ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ ਪਹੁੰਚ ਚੁੱਕੀ ਹੈ ਜਦਕਿ 2 ਹੋਰ ਮੌਤਾਂ ਹੋਣ ਕਾਰਨ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 808 ਲੋਕ ਠੀਕ ਵੀ ਹੋ ਚੁੱਕੇ ਹਨ।

-ਰਾਜਸਥਾਨ 'ਚ ਪਿਛਲੇ 24 ਘੰਟਿਆਂ ਦੌਰਾਨ 74 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਇਹ ਅੰਕੜਾ 1964 ਤੱਕ ਪਹੁੰਚ ਚੁੱਕਿਆ ਹੈ, ਜਦਕਿ ਸੂਬੇ 'ਚ ਕੋਈ ਹੋਰ ਮੌਤ ਨਹੀ ਹੋਈ ਹੈ। ਇਸ ਤੋਂ ਪਹਿਲਾਂ 27 ਲੋਕਾਂ ਦੀ ਮੌਤ ਹੋਈ ਸੀ। 

-ਤਾਮਿਲਨਾਡੂ 'ਚ 54 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ 1683 ਪੀੜਤਾਂ ਦੀ ਗਿਣਤੀ ਦੀ ਪੁਸ਼ਟੀ ਹੋਈ ਹੈ ਜਦਕਿ 2 ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 20 ਤੱਕ ਪਹੁੰਚ ਚੁੱਕੀ ਹੈ। 

-ਮੱਧ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 107 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 1699 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 3 ਹੋਰ ਮੌਤਾਂ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 80 ਤੱਕ ਪਹੁੰਚ ਗਈ ਹੈ। 

-ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚ 61 ਨਵੇਂ ਮਾਮਲਿਆਂ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ 1510 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ 3 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 24 ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ 206 ਮਰੀਜ਼ ਠੀਕ ਵੀ ਹੋ ਚੁੱਕੇ ਹਨ। 

-ਤੇਲੰਗਾਨਾ 'ਚ ਪਿਛਲੇ 24 ਘੰਟਿਆਂ ਦੌਰਾਨ 15 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 960 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 1 ਹੋਰ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 24 ਤੱਕ ਪਹੁੰਚ ਗਈ ਹੈ।

-ਕੇਰਲ 'ਚ 447 ਲੋਕ ਇਨਫੈਕਟਡ ਹੋਏ ਹਨ, ਜਦਕਿ 3 ਲੋਕਾਂ ਦੀ ਮੌਤ ਹੋਈ ਹੈ।

-ਦੱਖਣੀ ਭਾਰਤੀ ਸੂਬਾ ਆਂਧਰਾ ਪ੍ਰਦੇਸ਼ 'ਚ 895 ਇਨਫੈਕਟਡ ਅਤੇ 27 ਮੌਤਾਂ ਹੋਈਆਂ ਹਨ।

-ਕਰਨਾਟਕ 'ਚ 445 ਲੋਕ ਇਨਫੈਕਟਡ ਅਤੇ 17 ਲੋਕਾਂ ਦੀ ਮੌਤ ਹੋਈ ਹੈ।

-ਕੇਂਦਰ ਸ਼ਾਸ਼ਿਤ ਸੂਬਾ ਜੰਮੂ-ਕਸ਼ਮੀਰ 'ਚ 427 ਇਨਫੈਕਟਡ ਮਾਮਲੇ ਅਤੇ 5 ਲੋਕਾਂ ਦੀ ਮੌਤ ਹੋਈ ਹੈ।

-ਇਸ ਤੋਂ ਇਲਾਵਾ ਪੰਜਾਬ 'ਚ 16, ਪੱਛਮੀ ਬੰਗਾਲ 'ਚ 15, ਹਰਿਆਣਾ, ਕੇਰਲ ਅਤੇ ਝਾਰਖੰਡ 'ਚ 3-3, ਬਿਹਾਰ 'ਚ 2, ਓਡੀਸ਼ਾ, ਹਿਮਾਚਲ ਪ੍ਰਦੇਸ਼ ਅਤੇ ਆਸਾਮ 'ਚ 1-1 ਲੋਕਾਂ ਦੀ ਮੌਤ ਹੋਈ ਹੈ। 

ਇਹ ਵੀ ਪੜ੍ਹੋ:  ਗੁਜਰਾਤ ਦੇ ਇਨ੍ਹਾਂ 3 ਜ਼ਿਲਿਆਂ 'ਚ ਹਟਾਇਆ ਗਿਆ ਕਰਫਿਊ, ਹੁਣ ਲਾਕਡਾਊਨ ਲਾਗੂ

Iqbalkaur

This news is Content Editor Iqbalkaur