NRC : ਮਾਂ ਭਾਰਤੀ, ਬੇਟੀਆਂ ਹੋਈਆਂ ਵਿਦੇਸ਼ੀ, ਫੌਜ ’ਚ 20 ਸਾਲ ਕੰਮ ਕੀਤਾ ਪਰ ਨਹੀਂ ਹੈ ਲਿਸਟ ’ਚ ਨਾਂ

08/31/2019 3:32:11 PM

ਆਸਾਮ— ਆਸਾਮ ’ਚ ਰਾਸ਼ਟਰੀ ਨਾਗਰਿਕਤਾ ਰਜਿਸਟਰਾਰ (ਐੱਨ.ਆਰ.ਸੀ.) ਦੀ ਅੰਤਿਮ ਸੂਚੀ ਗ੍ਰਹਿ ਮੰਤਰਾਲੇ ਨੇ ਜਾਰੀ ਕਰ ਦਿੱਤੀ ਹੈ। ਇਸ ਲਿਸਟ ’ਚ 19 ਲੱਖ, 6 ਹਜ਼ਾਰ 667 ਲੋਕ ਸ਼ਾਮਲ ਨਹੀਂ ਹੋ ਸਕੇ ਹਨ। ਜਿਸ ਨੂੰ ਲੈ ਕੇ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਜਿਨ੍ਹਾਂ ਦੇ ਨਾਂ ਸੂਚੀ ’ਚ ਨਹੀਂ ਆਇਆ ਹੈ। ਇਨ੍ਹਾਂ ਲੋਕਾਂ ਨੂੰ ਭਾਰਤੀ ਨਾਗਰਿਕ ਨਹੀਂ ਮੰਨਿਆ ਜਾਵੇਗਾ। ਹਾਲਾਂਕਿ ਇਸ ਲਿਸਟ ’ਚ ਕਈ ਅਜਿਹੇ ਲੋਕਾਂ ਦੇ ਵੀ ਨਾਂ ਹਨ, ਜੋ ਭਾਰਤੀ ਫੌਜ ’ਚ 20 ਸਾਲ ਤੋਂ ਵਧ ਦੀ ਸੇਵਾ ਦੇ ਚੁਕੇ ਹਨ ਅਤੇ ਰਿਟਾਇਰ ਹੋ ਕੇ ਆਪਣਾ ਜੀਵਨ ਬਿਤਾ ਰਹੇ ਹਨ ਪਰ ਉਨ੍ਹਾਂ ਨੂੰ ਇਸ ਲਿਸਟ ’ਚ ਜਗ੍ਹਾ ਨਹੀਂ ਮਿਲੀ ਹੈ। ਇਸੇ ਤਰ੍ਹਾਂ ਕੁਝ ਅਜਿਹੇ ਲੋਕਾਂ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਂ ਤਾਂ ਇਸ ਲਿਸਟ ’ਚ ਹਨ ਪਰ ਕੁਝ ਮੈਂਬਰਾਂ ਦਾ ਨਾਂ ਇਸ ’ਚ ਨਹੀਂ ਹੈ। ਇਕ ਔਰਤ ਦੀ ਸਮੱਸਿਆ ਤਾਂ ਇਹ ਹੈ Ç ਉਸ ਦਾ ਨਾਂ ਇਸ ਲਿਸਟ ’ਚ ਸ਼ਾਮਲ ਹੈ ਪਰ ਉਨ੍ਹਾਂ ਦੀ 2 ਬੇਟੀਆਂ ਨੂੰ ਇਸ ਲਿਸਟ ’ਚੋਂ ਬਾਹਰ ਕਰ ਦਿੱਤਾ ਗਿਆ ਹੈ।

ਮੈਂ ਭਾਰਤੀ ਤੇ ਬੇਟੀਆਂ ਹੋਣਗੀਆਂ ਬੰਗਲਾਦੇਸ਼ੀ
ਔਰਤ ਨੇ ਕਿਹਾ ਕਿ ਉਸ ਦਾ ਨਾਂ ਤਾਂ ਸੂਚੀ ’ਚ ਹੈ ਪਰ ਉਸ ਦੀਆਂ 2 ਬੇਟੀਆਂ ਨੂੰ ਐੱਨ.ਆਰ.ਸੀ. ਲਿਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪੀੜਤ ਔਰਤ ਨੇ ਰੋਂਦੇ ਹੋਏ ਪੁੱਛਿਆ ਕਿ ਬਿਨਾਂ ਬੱਚੇ ਦੇ ਕਿਵੇਂ ਰਹਿ ਸਕਦੇ ਹਾਂ ਅਤੇ ਕੀ ਮੈਂ ਭਾਰਤੀ ਅਤੇ ਮੇਰੀਆਂ ਬੇਟੀਆਂ ਬੰਗਲਾਦੇਸ਼ੀ ਹੋਣਗੀਆਂ। ਔਰਤ ਨੇ ਇਕ ਵਾਰ ਫਿਰ ਸਰਕਾਰ ਨੂੰ ਲਿਸਟ ਸੋਧ ਦੀ ਮੰਗ ਕੀਤੀ ਤਾਂ ਕਿ ਉਸ ਦੀਆਂ ਦੋਵੇਂ ਬੇਟੀਆਂ ਦਾ ਨਾਂ ਵੀ ਇਸ ’ਚ ਸ਼ਾਮਲ ਹੋ ਸਕੇ। ਔਰਤ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਜੇਕਰ ਉਸ ਦੀਆਂ ਬੇਟੀਆਂ ਦਾ ਨਾਂ ਐੱਨ.ਆਰ.ਸੀ. ਲਿਸਟ ’ਚ ਨਹੀਂ ਆਇਆ ਤਾਂ ਉਨ੍ਹਾਂ ਨੂੰ ਸਥਾਨਕ ਲੋਕ ਨਿਸ਼ਾਨਾ ਬਣਾਉਣ ਅਤੇ ਕੁੱਟ-ਕੁੱਟ ਕੇ ਬੰਗਲਾਦੇਸ਼ੀ ਐਲਾਨ ਕਰਨ ’ਤੇ ਮਜ਼ਬੂਰ ਕਰ ਦੇਣਗੇ।

ਫੌਜ ’ਚ 20 ਸਾਲ ਨੌਕਰੀ ਪਰ ਲਿਸਟ ’ਚ ਨਹੀਂ ਹੈ ਨਾਂ
ਆਸਾਮ ਦੇ ਕਰੀਮਗੰਜ ਦੇ ਰਹਿਣ ਵਾਲੇ ਬਿਮਲ ਚੌਧਰੀ ਭਾਰਤੀ ਫੌਜ ’ਚ ਬਤੌਰ ਹੌਲਦਾਰ 20 ਸਾਲ ਦੀ ਨੌਕਰੀ ਕਰ ਚੁਕੇ ਹਨ ਪਰ ਉਨ੍ਹਾਂ ਦਾ ਐੱਨ.ਆਰ.ਸੀ. ਲਿਸਟ ’ਚ ਨਾਂ ਨਹੀਂ ਹੈ। ਉਹ 1981 ਤੋਂ 1999 ਤੱਕ ਸੇਵਾ ’ਚ ਰਹੇ ਅਤੇ ਰਿਟਾਇਰ ਹੋਣ ਤੋਂ ਬਾਅਦ ਹਾਲੇ ਆਸਾਮ ਪੁਲਸ ’ਚ ਤਾਇਨਾਤ ਹਨ ਪਰ ਹੁਣ ਉਹ ਐੱਨ.ਆਰ.ਸੀ. ਲਿਸਟ ਅਨੁਸਾਰ ਭਾਰਤੀ ਨਾਗਰਿਕ ਨਹੀਂ ਹੈ। ਐੱਨ.ਆਰ.ਸੀ. ਦੀ ਫਾਈਨਲ ਲਿਸਟ ’ਚ ਵੀ ਆਪਣਾ ਨਾਂ ਨਹੀਂ ਦੇਖ ਕੇ ਉਹ ਬੇਹੱਦ ਸਦਮੇ ’ਚ ਹਨ।

3 ਕਰੋੜ 11 ਲੱਖ 21 ਹਜ਼ਾਰ ਲੋਕਾਂ ਨੂੰ ਮਿਲੀ ਲਿਸਟ ’ਚ ਜਗ੍ਹਾ
ਉੱਥੇ ਹੀ ਐੱਨ.ਆਰ.ਸੀ. ਦੀ ਫਾਈਨਲ ਲਿਸਟ ਨੂੰ ਲੈ ਕੇ ਐੱਨ.ਆਰ.ਸੀ. ਦੇ ਸਟੇਟ ਕਾਰਡੀਨੇਟਰ ਪ੍ਰਤੀਕ ਹਜੇਲਾ ਨੇ ਦੱਸਿਆ ਕਿ 3 ਕਰੋੜ 11 ਲੱਖ 21 ਹਜ਼ਾਰ ਲੋਕਾਂ ਨੂੰ ਐੱਨ.ਆਰ.ਸੀ. ਦੀ ਫਾਈਨਲ ਲਿਸਟ ’ਚ ਜਗ੍ਹਾ ਮਿਲੀ ਅਤੇ 19,06,657 ਲੋਕ ਇਸ ਤੋਂ ਬਾਹਰ ਹਨ। ਹਾਲਾਂਕਿ ਜਿਨ੍ਹਾਂ ਲੋਕਾਂ ਦਾ ਨਾਂ ਐੱਨ.ਆਰ.ਸੀ. ਲਿਸਟ ’ਚ ਨਹੀਂ ਹੈ, ਉਹ ਵਿਦੇਸ਼ੀ ਟ੍ਰਿਬਿਊਨਲ ’ਚ 120 ਦਿਨ ’ਚ ਅਪੀਲ ਕਰ ਸਕਦੇ ਹਨ। ਆਸਾਮ ਸਰਕਾਰ ਰਾਜ ਦੇ 400 ਵਿਦੇਸ਼ੀ ਟ੍ਰਿਬਿਊਨਲਾਂ ਦੀ ਸਥਾਪਨਾ ਕਰੇਗੀ, ਤਾਂ ਕਿ ਉਨ੍ਹਾਂ ਲਕੋਾਂ ਦੇ ਮਾਮਲਿਆਂ ਨੂੰ ਨਿਪਟਾਇਆ ਜਾ ਸਕੇ, ਜਿਨ੍ਹਾਂ ਨੂੰ ਅੰਤਿਮ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਤੋਂ ਬਾਹਰ ਰੱਖਿਆ ਗਿਆ ਹੈ। ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ ਰਾਜਨੀਤੀ) ਕੁਮਾਰ ਸੰਜੇ ਕ੍ਰਿਸ਼ਨਾ ਨੇ ਕਿਹਾ ਕਿ ਅਜਿਹੇ 200 ਟ੍ਰਿਬਿਊਨਲ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਲਿਸਟ ’ਚੋਂ ਕੱਢੇ ਗਏ ਲੋਕਾਂ ਲਈ ਅਜਿਹੇ 200 ਹੋਰ ਟ੍ਰਿਬਿਊਨਲ ਜਲਦ ਬਣਾਏ ਜਾਣਗੇ। ਵਿਦੇਸ਼ੀ ਟ੍ਰਿਬਿਊਨਲ ਅੱਧ ਨਿਆਇਕ ਕੋਰਟ ਹੁੰਦੇ ਹਨ, ਜੋ ਐੱਨ.ਆਰ.ਸੀ. ਸੂਚੀ ’ਚੋਂ ਕੱਢੇ ਗਏ ਲੋਕਾਂ ਦੀ ਅਪੀਲ ਸੁਣਦੇ ਹਨ।

DIsha

This news is Content Editor DIsha