ਹੁਣ ਭਾਰਤੀਆਂ ਨੂੰ ਆਸਾਨੀ ਨਾਲ ਮਿਲੇਗਾ ਇਸ ਦੇਸ਼ ਦਾ ਵੀਜ਼ਾ

11/14/2017 10:11:58 PM

ਨਵੀਂ ਦਿੱਲੀ— ਅਗਲੇ ਸਾਲ 1 ਜਨਵਰੀ ਤੋਂ ਜਾਪਾਨ, ਭਾਰਤੀਆਂ ਲਈ ਵੀਜ਼ਾ ਨੀਤੀ ਆਸਾਨ ਕਰਨ ਜਾ ਰਿਹਾ ਹੈ। ਇਸ ਨੀਤੀ ਦਾ ਫਾਇਦਾ ਟੁਰਿਸਟਾਂ ਤੇ ਵਪਾਰੀਆਂ ਨੂੰ ਮਿਲੇਗਾ ਜੋ ਜਾਪਾਨ 'ਚ ਘੱਟ ਸਮੇਂ ਲਈ ਰਹਿਣ ਜਾਂਦੇ ਹਨ। ਜਾਪਾਨੀ ਦੂਤਾਵਾਸ ਮੁਤਾਬਕ, ਹੁਣ ਵੀਜ਼ਾ ਆਸਾਨੀ ਨਾਲ ਮਿਲੇਗਾ ਤੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਲੋਕਾਂ ਨੂੰ ਮਿਲੇਗਾ। ਉਚਿਤ ਡਾਕਿਊਮੈਂਟ ਨਾਲ ਮਲਪਿਲ ਵੀਜ਼ਾ ਐਂਟਰੀ 'ਚ ਵੀ ਲੋਕਾਂ ਨੂੰ ਛੋਟ ਮਿਲੇਗੀ। ਮਲਟਿਪਲ ਵੀਜ਼ਾ ਲਈ ਹੁਣ ਸਿਰਫਲ 3 ਡਾਕਿਊਮੈਂਟ (ਪਾਸਪੋਰਟ, ਫੋਟੋ ਸਣੇ ਵੀਜ਼ਾ ਐਪਲੀਕੇਸ਼ਨ ਫਾਰਮ, ਟੂਰਿਸਟਾਂ ਲਈ ਆਰਥਿਕ ਤਾਕਤ ਦਾ ਸਬੂਤ, ਬਿਜਨੈਸ ਦੇ ਸਿਲਸਿਲੇ  'ਚ ਯਾਤਰਾ ਕਰ ਰਹੇ ਲੋਕਾਂ ਨੂੰ ਸਬੰਧਿਤ ਕੰਪਨੀ ਦੇ ਸਬੂਤ) ਦੀ ਲੋੜ ਪਵੇਗੀ। ਇਸ ਦਾ ਫਾਇਦਾ ਭਾਰਤੀ ਵਿਦਿਆਰਥੀਆਂ ਨੂੰ ਵੀ ਮਿਲੇਗਾ। ਹੁਣ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਯੂਨੀਵਰਸਿਟੀ ਦਾ ਸਰਟੀਫਿਕੇਟ ਹੀ ਦੇਣਾ ਹੋਵੇਗਾ। ਪਹਿਲਾਂ ਸਿੰਗਲ ਐਂਟਰੀ ਵੀਜ਼ਾ ਲਈ ਆਰਥਿਕ ਤਾਕਤ ਦਾ ਸਬੂਤ ਦੇਣਾ ਹੁੰਦਾ ਸੀ। ਜਾਪਾਨ ਦੇ ਇਸ ਕਦਮ ਨਾਲ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਮਜ਼ਬੂਤ ਹੋਣਗੇ ਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਵੀ ਨਜ਼ਦੀਕੀ ਵਧੇਗੀ। ਇਸ ਕਦਮ ਨਾਲ ਇਕ ਦੂਜੇ ਦੇਸ਼ 'ਚ ਵਾਪਾਰ ਕਰਨਾ ਵੀ ਕਾਫੀ ਆਸਾਨ ਹੋ ਜਾਵੇਗਾ।