ਯੋਗੀ ਕੈਬਨਿਟ ਦਾ ਵੱਡਾ ਫੈਸਲਾ, ਹੁਣ B.Ed ਵਾਲੇ ਬਣ ਸਕਣਗੇ ਪ੍ਰਾਇਮਰੀ ਟੀਚਰ

06/11/2019 7:32:39 PM

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ 'ਚ ਮੰਗਲਵਾਰ ਨੂੰ ਹੋਈ ਕੈਬਨਿਟ ਬੈਠਕ 'ਚ ਸਹਾਇਕ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਇਕ ਅਹਿਮ ਪ੍ਰਸਤਾਵ ਪਾਸ ਕੀਤਾ ਗਿਆ। ਕੈਬਨਿਟ ਬੈਠਕ 'ਚ ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ (ਅਧਿਆਪਕ) ਸੇਵਾ ਨਿਯਮ 1981 'ਚ ਸੋਧ ਨੂੰ ਮਨਜ਼ੂਰੀ ਮਿਲ ਗਈ, ਜਿਸ ਤੋਂ ਬਾਅਦ ਪ੍ਰਦੇਸ਼ ਦੇ ਜੂਨੀਅਰ ਬੇਸਿਕ ਸਕੂਲਾਂ (ਜਮਾਤ 1 ਤੋਂ 5) 'ਚ ਹੁਣ ਬੀ.ਐੱਡ. ਡਿਗਰੀ ਧਾਰਕ ਵੀ ਸਿੱਖਿਆ ਬਣ ਸਕਣਗੇ। ਹਾਲਾਂਕਿ ਅਜਿਹੇ ਅਧਿਆਪਕਾਂ ਦੀ ਨਿਯੁਕਤੀ ਦੇ 2 ਸਾਲ ਦੇ ਅੰਦਰ ਮੁੱਢਲੀ ਸਿੱਖਿਆ 'ਚ 6 ਦਾ ਬ੍ਰਿਜ ਕੋਰਸ ਪੂਰਾ ਕਰਨਾ ਹੋਵੇਗਾ।

ਹੁਣ ਤਕ ਇਹ ਸੀ ਵਿਵਸਥਾ
ਦਰਅਸਲ ਹੁਣ ਤਕ ਉਹ ਡਿਗਰੀ ਧਾਰਕ ਹੀ ਅਪਲਾਈ ਕਰ ਸਕਦੇ ਸੀ, ਜਿਨ੍ਹਾਂ ਨੇ ਟੀਈਟੀ ਕੁਆਲਿਫਾਈ ਕੀਤਾ ਹੈ ਜਾਂ ਫਿਰ ਉਮੀਦਵਾਰ ਰਾਸ਼ਟਰੀ ਸਿੱਖਿਆ ਪ੍ਰੀਸ਼ਦ ਤੋਂ ਸਾਲ ਡੀ.ਐੱਲ.ਐੱਡ. (ਬੀ.ਟੀ.ਸੀ.) ਜਾਂ ਯੂ.ਪੀ. ਟੇਟ ਪਾਸ ਹੋਣ। ਹੁਣ ਸਾਧਾਰਣ ਬੀ.ਐੱਡ. ਡਿਗਰੀ ਧਾਰਕ ਵੀ ਸਹਾਇਕ ਸਿੱਖਿਆ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ।

69 ਹਜ਼ਾਰ ਸਿੱਖਅਕ ਭਰਤੀ ਮਾਮਲੇ 'ਚ ਕੁਆਲਿਫਾਇੰਗ ਮਾਰਕਸ ਨੂੰ ਲੈ ਕੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰਨ ਵਾਲੇ ਸ਼ਿਵੇਂਦਰ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਦੇ ਇਸ ਫੈਸਲੇ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਦਰਅਸਲ ਸਾਡੇ 'ਤੇ ਇਹ ਦੋਸ਼ ਲੱਗਦਾ ਰਿਹਾ ਹੈ ਕਿ ਬੀਟੀਸੀ ਵਾਲੇ ਚੁਣੌਤੀ ਤੋਂ ਡਰਦੇ ਹਨ ਪਰ ਜੇਕਰ ਸਰਕਾਰ ਨੇ ਬੀ.ਐੱਡ. ਬੀਟੀਸੀ ਦੇ ਬਰਾਬਰ ਕਰਨ ਦਾ ਫੈਸਲਾ ਲਿਆ ਹੈ ਤਾਂ ਸਾਨੂੰ ਵੀ ਕੋਈ ਇਤਰਾਜ਼ ਨਹੀਂ ਹੈ।

ਉਨ੍ਹਾਂ ਕਿਹਾ ਕਿ ਹੁਣ ਸਾਨੂੰ ਵੀ ਐੱਲਟੀ ਗ੍ਰੇਡ ਤੇ ਟੀਜੀਟੀ ਲਈ ਅਪਲਾਈ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਜਿਵੇਂ ਬੀ.ਐੱਡ. ਡਿਗਰੀ ਧਾਰਕਾਂ ਨੂੰ ਨਿਯੁਕਤੀ ਤੋਂ ਬਾਅਦ ਕੋਰਸ ਕਰਨਾ ਹੋਵੇਗਾ ਬਿਲੁਕਲ ਉਂਝ ਹੀ ਸਾਡੇ ਲਈ ਵੀ ਹੋਵੇ। ਸਰਕਾਰ ਦੇ ਇਸ ਫੈਸਲੇ ਦੇ ਆਧਾਰ 'ਤੇ ਉਨ੍ਹਾਂ ਨੇ ਆਉਣ ਵਾਲੇ ਦਿਨਾਂ 'ਚ ਬੀਟੀਸੀ ਕੁਆਲਿਫਾਈ ਕਰਨ ਵਾਲਿਆਂ ਨੂੰ ਐੱਲਟੀ ਤੇ ਟੀਜੀਟੀ 'ਚ ਮੌਕਾ ਦੇਣ ਲਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਦੀ ਵੀ ਗੱਲ ਕਹੀ।

Inder Prajapati

This news is Content Editor Inder Prajapati