26/11 ਮਾਮਲਾ: ਪਾਕਿਸਤਾਨੀ ਫੌਜ ਦੇ 2 ਅਧਿਕਾਰੀਆਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

02/04/2019 12:49:00 AM

ਮੁੰਬਈ, 3 ਫਰਵਰੀ (ਭਾਸ਼ਾ)–ਮਹਾਰਾਸ਼ਟਰ ਦੀ ਇਕ ਸੈਸ਼ਨ ਕੋਰਟ ਨੇ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਸਿਲਸਿਲੇ ’ਚ ਪਾਕਿਸਤਾਨੀ ਫੌਜ ਦੇ 2 ਅਧਿਕਾਰੀਆਂ ਮੇਜਰ ਅਬਦੁੱਲ ਰਹਿਮਾਨ ਪਾਸ਼ਾ ਅਤੇ ਮੇਜਰ ਇਕਬਾਲ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਸ ਮਾਮਲੇ ’ਚ ਸਰਕਾਰੀ ਗਵਾਹ ਬਣੇ ਅਮਰੀਕਾ ’ਚ ਜਨਮੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਇਸਤਗਾਸਾ ਪੱਖ ਦਾ ਮੰਨਣਾ ਹੈ ਕਿ ਮੇਜਰ ਪਾਸ਼ਾ ਸੇਵਾ ਮੁਕਤ ਹੋ ਚੁੱਕੇ ਹਨ ਜਦਕਿ ਮੇਜਰ ਇਕਬਾਲ ਅਜੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਐੱਸ. ਨਾਲ ਜੁੜੇ ਹੋਏ ਹਨ। ਇਸ ਮਾਮਲੇ ’ਚ ਪੁਲਸ ਦੀ ਅਪਰਾਧ ਸ਼ਾਖਾ ਵਲੋਂ ਦਾਇਰ ਦੋਸ਼ ਪੱਤਰ ’ਚ ਮੇਜਰ ਪਾਸ਼ਾ ਅਤੇ ਮੇਜਰ ਇਕਬਾਲ ਦੋਵਾਂ ਨੂੰ ਲੋੜੀਂਦੇ ਅਪਰਾਧੀਆਂ ਦੇ ਰੂਪ ’ਚ ਦਿਖਾਇਆ ਗਿਆ ਹੈ।

ਐਡੀਸ਼ਨਲ ਸੈਸ਼ਨ ਜੱਜ ਐੱਸ. ਵੀ. ਯਾਰਲਾਗੱਡਾ ਨੇ ਇਸ ਸਬੰਧ ’ਚ ਵਿਸ਼ੇਸ਼ ਸਰਕਾਰੀ ਵਕੀਲ ਉਜਵਲ ਨਿਗਮ ਦੀ ਇਕ ਅਰਜ਼ੀ ਨੂੰ 21 ਜਨਵਰੀ ਨੂੰ ਸਵੀਕਾਰ ਕਰ ਲਿਆ। ਨਿਗਮ ਨੇ ਇਸ ਅਦਾਲਤ ’ਚ ਅਰਜ਼ੀ ਦਿੱਤੀ ਹੈ, ਉਥੇ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਸਿਲਸਿਲੇ ’ਚ ਲਸ਼ਕਰ-ਏ-ਤੋਇਬਾ ਦੇ ਕਥਿਤ ਮੈਂਬਰ ਸਈਅਦ ਜਬਿਊਦੀਨ ਅੰਸਾਰੀ ਉਰਫ ਅਬੂ ਜੁੰਦਾਲ ਦੇ ਖਿਲਾਫ ਉਹ ਮੁਕੱਦਮੇ ਦੀ ਸੁਣਵਾਈ ਕਰ ਰਹੀ ਹੈ।

Arun chopra

This news is Content Editor Arun chopra