ਧੀਆਂ ਦੇ ਵਿਆਹ ਦਾ ਰੋਣਾ-ਰੋ ਨਕਲੀ ਗਹਿਣਿਆਂ ਨੂੰ ਅਸਲੀ ਦੱਸ ਬਜ਼ੁਰਗ ਤੋਂ ਠੱਗੇ 7 ਲੱਖ ਰੁਪਏ

12/06/2022 4:52:07 PM

ਨੋਇਡਾ- ਨੋਇਡਾ ’ਚ ਨਕਲੀ ਗਹਿਣਿਆਂ ਨੂੰ ਅਸਲੀ ਦੱਸ ਕੇ ਇਕ ਬਜ਼ੁਰਗ ਤੋਂ 7 ਲੱਖ ਰੁਪਏ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੂਰਜਪੁਰ ਦੇ ਇੰਚਾਰਜ ਇੰਸਪੈਕਟਰ ਅਵਧੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਨਿਜ਼ਾਮੁਦੀਨ ਨਾਮੀ ਇਕ ਵਿਅਕਤੀ ਨੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਨਵੰਬਰ 2020 ’ਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਲਈ ਪਰੀ ਚੌਕ ’ਤੇ ਖੜ੍ਹਾ ਸੀ, ਤਾਂ ਰਾਜੂ ਨਾਮੀ ਇਕ ਵਿਅਕਤੀ ਉਨ੍ਹਾਂ ਕੋਲ ਆਇਆ ਸੀ ਅਤੇ ਉਸ ਨੇ ਗੱਲਾਂ-ਗੱਲਾਂ ’ਚ ਉਸ ਨਾਲ ਦੋਸਤੀ ਕਰ ਲਈ ਅਤੇ ਮੋਬਾਈਨ ਫੋਨ ਨੰਬਰ ਲੈ ਲਿਆ।

ਪੁਲਸ ਮੁਤਾਬਕ ਕੁਝ ਦਿਨ ਬਾਅਦ ਰਾਜੂ ਨੇ ਇਕ ਔਰਤ ਨੂੰ ਆਪਣੀ ਮਾਂ ਦੱਸ ਕੇ ਨਿਜ਼ਾਮੁਦੀਨ ਨਾਲ ਉਸ ਦੀ ਗੱਲ ਕਰਵਾਈ। ਦਰਜ ਸ਼ਿਕਾਇਤ ਮੁਤਾਬਕ ਔਰਤ ਨੇ ਕਿਹਾ ਕਿ ਉਸ ਨੂੰ ਆਪਣੀਆਂ ਦੋ ਧੀਆਂ ਦਾ ਵਿਆਹ ਕਰਨਾ ਹੈ ਪਰ ਉਸ ਦੇ ਕੋਲ ਨਕਦੀ ਨਹੀਂ ਹੈ ਅਤੇ ਉਹ 10 ਲੱਖ ਰੁਪਏ ਦੇ ਪੁਰਾਣੇ ਗਹਿਣੇ ਗਿਰਵੀ ਰੱਖਣਾ ਚਾਹੁੰਦੀ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਗਹਿਣੇ ਗਿਰਵੀ ਰੱਖ ਕੇ ਬਜ਼ੁਰਗ ਤੋਂ 7 ਲੱਖ ਰੁਪਏ ਲੈ ਲਏ ਪਰ ਬਾਅਦ ਵਿਚ ਪਤਾ ਲੱਗਾ ਕਿ ਗਹਿਣੇ ਨਕਲੀ ਹਨ। ਪੁਲਸ ਇਸ ਘਟਨਾ ਦੀ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

Tanu

This news is Content Editor Tanu