ਪਤਨੀ ਨੂੰ ਪਾਣੀ ''ਚ ਗਿੱਲੀ ਹੋਣ ਤੋਂ ਬਚਾਉਣ ਲਈ ਪਤੀ ਨੇ ਕੀਤਾ ਅਜਿਹਾ ਜੁਗਾੜ ਕਿ...(ਵੀਡੀਓ)

11/26/2015 2:46:36 PM

ਚੇਨਈ- ਤਾਮਿਲਨਾਡੂ ਦੀ ਰਾਜਧਾਨੀ ਚੇਨਈ ''ਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਇਸ ਦੌਰਾਨ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਅੱਜ-ਕੱਲ ਸੋਸ਼ਲ ਮੀਡੀਆ ''ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ''ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਆਪਣੀ ਪਤਨੀ ਨੂੰ ਰੋਡ ਪਾਰ ਕਰਵਾਉਣ ਲਈ ਕੁਰਸੀ ਦਾ ਸਹਾਰਾ ਲੈ ਰਿਹਾ ਹੈ। ਜ਼ਾਹਰ ਹੈ ਕਿ ਇਹ ਵਿਅਕਤੀ ਪਤਨੀ ਨੂੰ ਪਾਣੀ ''ਚ ਗਿੱਲਾ ਹੋਣ ਤੋਂ ਬਚਾਉਣ ਲਈ ਅਜਿਹਾ ਕਰ ਰਿਹਾ ਹੈ। ਪਤਨੀ ਨੂੰ ਰੋਡ ਦੇ ਦੂਜੇ ਪਾਸੇ ਲਿਜਾਉਣ ਲਈ ਉਸ ਨੇ 2 ਕੁਰਸੀਆਂ ਦੀ ਵਰਤੋਂ ਕੀਤੀ। ਇਸ ਪੂਰੇ ਮਾਮਲੇ ਦਾ ਕਿਸੇ ਨੇ ਵੀਡੀਓ ਬਣਾ ਲਿਆ, ਜੋ ਹੁਣ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਬੰਗਾਲ ਦੀ ਖਾੜੀ ''ਚ ਬਣੇ ਘੱਟ ਦਬਾਅ ਦੇ ਅਸਰ ਨਾਲ ਪਿਛਲੇ ਕਈ ਦਿਨਾਂ ਤੋਂ ਚੇਨਈ ਅਤੇ ਨੇੜੇ-ਤੇੜੇ ਦੇ ਇਲਾਕਿਆਂ ''ਚ ਭਾਰੀ ਬਾਰਸ਼ ਹੋ ਰਹੀ ਹੈ। ਇੱਥੇ ਸੜਕਾਂ ਪੂਰੀ ਤਰ੍ਹਾਂ ਪਾਣੀ ''ਚ ਡੁੱਬ ਚੁੱਕੀਆਂ ਹਨ ਅਤੇ ਕਈ ਇਲਾਕੇ ਪਾਣੀ ''ਚ ਡੁੱਬੇ ਹੋਏ ਹਨ। ਹੜ੍ਹ ਅਤੇ ਬਾਰਸ਼ ਦੀ ਇਸ ਸਥਿਤੀ ''ਚ ਲੋਕ ਜ਼ਰੂਰੀ ਸਾਮਾਨ ਅਤੇ ਰਾਸ਼ਨ ਲਈ ਤਰਸ ਰਹੇ ਹਨ। ਹਾਲਾਂਕਿ ਐੱਨਡੀਆਰਐੱਫ ਅਤੇ ਕੋਸਟ ਗਾਰਡਸ ਦੀਆਂ ਟੀਮਾਂ ਲੋਕਾਂ ਨੂੰ ਰੈਸਕਿਊ ਕਰਨ ''ਚ ਲੱਗੀਆਂ ਹਨ। ਬੁੱਧਵਾਰ ਤੱਕ ਤਾਮਿਲਨਾਡੂ ''ਚ ਬਾਰਸ਼ ਨਾਲ 176 ਮੌਤਾਂ ਹੋ ਚੁੱਕੀਆਂ ਹਨ।

Disha

This news is News Editor Disha