ਹੁਣ ਨਹੀਂ ਹੋਣਗੀਆਂ ਸੀ.ਬੀ.ਐਸ.ਈ. 10ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ

05/06/2020 1:23:29 AM

ਨਵੀਂ ਦਿੱਲੀ (ਏਜੰਸੀ)- ਸੀ.ਬੀ.ਐਸ.ਈ. ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਨੇ ਵੱਡਾ ਐਲਾਨ ਕੀਤਾ ਹੈ ਕਿ ਪੂਰੇ ਦੇਸ਼ ਵਿਚ ਹੁਣ 10ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਆਯੋਜਿਤ ਨਹੀਂ ਹੋਣਗੀਆਂ। ਮੰਤਰਾਲਾ ਨੇ ਇਸ ਨੂੰ ਲੈ ਕੇ ਆਪਣੀ ਅਧਿਕਾਰਤ ਵੈਬਸਾਈਟ 'ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਨੋਟੀਫਿਕੇਸ਼ਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹੁਣ ਦੇਸ਼ ਵਿਚ ਕਿਤੇ ਵੀ 10ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਨਹੀਂ ਹੋਣਗੀਆਂ। ਕੋਰੋਨਾ ਵਾਇਰਸ ਇਨਫੈਕਸ਼ਨ ਅਤੇ ਦੇਸ਼ਵਿਆਪੀ ਲਾਕ ਡਾਊਨ ਕਾਰਨ 10ਵੀਂ ਅਤੇ 12ਵੀਂ ਦੀਆਂ ਕੁਝ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਹਾਲਾਂਕਿ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਉੱਤਰ-ਪੂਰਬੀ ਦਿੱਲੀ ਦੇ 10ਵੀਂ ਦੇ ਬੱਚਿਆਂ ਨੂੰ ਉਸ ਹੁਕਮ ਦਾ ਲਾਭ ਨਹੀਂ ਮਿਲੇਗਾ। ਬੋਰਡ ਇਥੇ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਆਯੋਜਿਤ ਕਰੇਗਾ ਅਤੇ ਉਸ ਦੇ ਲਈ ਮਿਤੀਆਂ ਦੀ ਜਾਣਕਾਰੀ 10 ਦਿਨ ਪਹਿਲਾਂ ਹੀ ਦਿੱਤੀ ਜਾਵੇਗੀ। ਦਿੱਲੀ ਦੇ ਇਸ ਹਿੱਸੇ ਵਿਚ ਹਿੰਸਾ ਦੇ ਕਾਰਣ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

Sunny Mehra

This news is Content Editor Sunny Mehra