ਯੂ.ਪੀ.: ਨਿਯਮਾਂ ਦੀ ਉਲੰਘਣਾਂ ਕਰਕੇ ਸੜਕਾਂ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਖੁੱਲ੍ਹੇਆਮ ਵਿੱਕ ਰਿਹਾ ਮੀਟ

04/22/2018 11:10:20 AM

ਲਖਨਊ— 'ਨੈਸ਼ਨਲ ਗ੍ਰੀਨ ਟ੍ਰਿਬਿਊਲ' (ਐੈੱਨ.ਜੀ.ਟੀ.) ਅਤੇ ਲਖਨਊ ਨਗਰ ਨਿਗਮ ਵੱਲੋਂ ਜਾਨਵਰਾਂ ਦੇ ਵੱਢੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਖੁੱਲ੍ਹੇ 'ਚ ਹੋਰ ਧਾਰਮਿਕ ਸਥਾਨਾਂ 'ਤੇ ਮਾਸ ਵੇਚਣ 'ਤੇ ਪਾਬੰਦੀ ਲਗਾਈ ਹੈ ਪਰ ਲਖਨਊ ਦੀਆਂ ਸੜਕਾਂ 'ਤੇ ਲੱਗਣ ਵਾਲੀਆਂ ਦੁਕਾਨਾਂ ਇਹ ਸਾਰੇ ਨਿਯਮ-ਕਾਨੂੰਨ ਤੋੜ ਰਹੀ ਹੈ। ਕਾਨੂੰਨ ਦੇ ਵਿਰੁੱਧ ਖੁੱਲੇਆਮ ਮੀਟ ਦੀਆਂ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ। ਸਬਜ਼ੀ ਮੰਡੀ 'ਚ ਅਤੇ ਧਾਰਮਿਕ ਸਥਾਨਾਂ ਕੋਲ ਮੀਟ ਵਿੱਕ ਰਿਹਾ ਹੈ। ਖਰਾਬ ਮੀਟ ਖੁੱਲ੍ਹੇਆਮ ਨਾਲਿਆਂ 'ਚ ਸੁੱਟਆ ਜਾ ਰਿਹਾ ਹੈ।
ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਨੇ ਆਉਂਦੇ ਹੀ ਗੈਰ-ਕਾਨੂੰਨੀ ਬੂਚੜਖਾਨੇ 'ਤੇ ਤਾਲਾਬੰਦੀ ਕਰ ਦਿੱਤੀ ਗਈ ਸੀ। ਇਸ ਕਾਰਵਾਈ ਦਾ ਇਕ ਸਾਲ ਬੀਤਿਆਂ ਨਹੀਂ ਕਿ ਫਿਰ ਤੋਂ ਬੂਚੜਖਾਨਿਆਂ ਦੀ ਮਨਮਾਨੀ ਸ਼ੁਰੂ ਹੋ ਗਈ। ਮੀਟ ਵੇਚਣ ਵਾਲੀਆਂ ਦੁਕਾਨਾਂ ਖੁੱਲੇਆਮ ਵੱਢੇ ਜਾਨਵਰ ਡਿਸਪਲੇਅ ਲਈ ਲਟਕਾ ਰਹੇ ਹਨ, ਜਦੋਂਕਿ ਨਿਯਮ ਹੈ ਕਿ ਮੀਟ ਨੂੰ ਅਜਿਹੇ ਨਹੀਂ ਰੱਖਿਆ ਜਾਵੇਗਾ ਕਿ ਉਹ ਸਾਹਮਣੇ ਦਿਖਾਈ ਦੇਵੇ। ਨਿਯਮ ਮੁਤਾਬਕ, ਦੁਕਾਨਾਂ 'ਚ ਜਾਨਵਰ ਨਹੀਂ ਕੱਟੇ ਜਾ ਸਕਦੇ ਪਰ ਗੋਮਤੀ ਨਗਰ, ਮੁਨਸ਼ੀਪੁਲੀਆ ਕ੍ਰਾਸਿੰਗ, ਇੰਦਰਾਨਗਰ ਕ੍ਰਾਸਿੰਗ, ਵਿਕਾਸ ਨਗਰ ਸਮੇਤ ਕਈ ਇਲਾਕਿਆਂ 'ਚ ਲੋਕਾਂ ਦੇ ਸਾਹਮਣੇ ਹੀ ਦੁਕਾਨਾਂ ਅੰਦਰ ਜਾਨਵਰ ਕੱਟੇ ਜਾ ਰਹੇ ਹਨ।
ੁਸੁਨੀਤਾ ਸ਼੍ਰੀਵਾਸਤਵ ਨੇ ਦੱਸਿਆ ਕਿ ਮੁਨਸ਼ੀ ਪੁਲੀਆ ਕ੍ਰਾਸਿੰਗ 'ਚ ਮੰਦਰ ਅਤੇ ਮਸਜਿਦ ਨਜ਼ਦੀਕ ਮੀਟ ਦੀਆਂ ਦੁਕਾਨਾਂ ਹਨ। ਇਹ ਹਾਲ ਰਾਜਾਜੀਪੁਰਮ ਇਲਾਕੇ ਦਾ ਹੈ। ਇੱਥੇ ਬਾਲਾਜੀ ਮੰਦਰ ਨਜ਼ਦੀਕ ਇਕ ਮੀਟ ਦੀ ਦੁਕਾਨ ਹੈ। ਲਖਨਊ ਦਾ ਪਾਸ਼ ਇਲਾਕਾ ਵਿਵੇਕ ਖੰਡ ਵੀ ਇਸ ਤੋਂ ਵੱਖ ਨਹੀਂ ਹੈ। ਇਥੇ ਖੁੱਲ੍ਹੇਆਮ ਜਾਨਵਰ ਵੱਢੇ ਜਾ ਰਹੇ ਹਨ। ਇਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਖੁੱਲ੍ਹੇਆਮ ਜਾਨਵਰ ਵੱਢ ਕੇ ਮੀਟ ਵੇਚੇ ਜਾਣ ਨਾਲ ਇਲਾਕੇ 'ਚ ਮੱਖੀਆਂ ਦੀ ਭਰਮਾਰ ਹੈ। ਲੋਕ ਪਰੇਸ਼ਾਨ ਹੈ ਪਰ ਨਗਰ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ।