83 ਜ਼ਿਲ੍ਹਿਆਂ ''ਚ 0.73 ਫ਼ੀਸਦੀ ਆਬਾਦੀ ਹੀ ਕੋਰੋਨਾ ਦੀ ਚਪੇਟ ''ਚ, ਮੌਤ ਦਰ ਘੱਟ

06/11/2020 11:32:14 PM

ਨਈ ਦਿੱਲੀ (ਅਨਸ) : ਭਾਰਤ 'ਚ ਕੋਰੋਨਾ ਦਾ ਸਮੁਦਾਇਕ ਫੈਲਾਅ ਹੋ ਰਿਹਾ ਹੈ ਜਾਂ ਨਹੀਂ, ਇਹ ਪਿਛਲੇ ਕੁੱਝ ਦਿਨਾਂ ਤੋਂ ਵੱਡਾ ਸਵਾਲ ਬਣਿਆ ਹੋਇਆ ਸੀ। ਹੁਣ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਅੰਕੜਿਆਂ ਦੇ ਨਾਲ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਹਾਲੇ ਕੋਰੋਨਾ ਵਾਇਰਸ ਦੇ ਤੀਸਰੇ ਪੜਾਅ ਜਾਂ ਕਮਿਊਨਿਟੀ ਸਪ੍ਰੈਡ ਦੀ ਸਥਿਤੀ 'ਚ ਨਹੀਂ ਹੈ। ਹਾਲਾਂਕਿ, ਆਈ. ਸੀ. ਐੱਮ. ਆਰ. ਨੇ ਇਹ ਵੀ ਕਿਹਾ ਹੈ ਕਿ ਆਬਾਦੀ ਦੇ ਵੱਡੇ ਹਿੱਸੇ ਨੂੰ ਹਾਲੇ ਵੀ ਕੋਵਿਡ-19 ਦਾ ਖ਼ਤਰਾ ਹੈ।
ਆਈ. ਸੀ. ਐੱਮ. ਆਰ. ਨੇ ਕੋਰੋਨਾ ਵਾਇਰਸ ਦੀ ਸਹੀ ਸਥਿਤੀ ਦਾ ਮੁਲਾਂਕਣ ਕਰਣ ਲਈ 83 ਜ਼ਿਲ੍ਹਿਆਂ 'ਚ ਸੀਰੋ-ਸਰਵੇਖਣ ਕੀਤਾ ਹੈ। ਇਨ੍ਹਾਂ 'ਚ 0.73 ਫ਼ੀਸਦੀ ਆਬਾਦੀ ਦੇ ਕੋਰੋਨਾ ਵਾਇਰਸ ਦੇ ਪਹਿਲੇ ਸੰਪਰਕ 'ਚ ਆਉਣ ਦੇ ਪ੍ਰਮਾਣ ਮਿਲੇ ਹਨ। ਆਈ. ਸੀ. ਐੱਮ. ਆਰ. ਨੇ ਕਿਹਾ ਕਿ ਸੀਰੋ-ਸਰਵੇਖਣ ਦਰਸ਼ਾਉਂਦਾ ਹੈ ਕਿ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਣ 'ਚ ਲਾਕਡਾਊਨ ਅਤੇ ਵਾਇਰਸ ਨੂੰ ਕਾਬੂ ਕਰਣ ਲਈ ਚੁੱਕੇ ਗਏ ਕਦਮ ਸਫਲ ਰਹੇ। ਭਾਰਤ 'ਚ ਪ੍ਰਤੀ ਇੱਕ ਲੱਖ ਦੀ ਆਬਾਦੀ 'ਤੇ ਕੋਵਿਡ-19 ਦੇ ਮਾਮਲੇ 20.77 ਹਨ, ਜਦੋਂ ਕਿ ਗਲੋਬਲ ਔਸਤ 91.67 ਹੈ। ਭਾਰਤ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੌਤ ਦਰ ਪ੍ਰਤੀ ਇੱਕ ਲੱਖ ਦੀ ਆਬਾਦੀ 'ਤੇ 0.59 ਹੈ। ਦੇਸ਼ ਦੇ 83 ਜ਼ਿਲ੍ਹਿਆਂ 'ਚ 0.73 ਫ਼ੀਸਦੀ ਆਬਾਦੀ ਹੀ ਕੋਰੋਨਾ ਤੋਂ ਪੀੜਤ ਹੋਈ ਹੈ।
 
ਦੇਸ਼ ਬਹੁਤ ਵੱਡਾ, ਕੋਰੋਨਾ ਦਾ ਫੈਲਾਅ ਘੱਟ

ਆਈ. ਸੀ. ਐੱਮ. ਆਰ. ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਅਤੇ ਉਸ ਹਿਸਾਬ ਨਾਲ ਕੋਰੋਨਾ ਦਾ ਫੈਲਾਅ ਬਹੁਤ ਘੱਟ ਹੈ। ਭਾਰਤ ਕਮਿਊਨਿਟੀ ਟਰਾਂਸਮਿਸ਼ਨ 'ਚ ਨਹੀਂ ਹੈ।

ਭਾਰਤ 'ਚ ਇੱਕ ਦਿਨ 'ਚ ਸਭ ਤੋਂ ਜ਼ਿਆਦਾ 9,996 ਮਾਮਲੇ
ਦੇਸ਼ 'ਚ ਕੋਵਿਡ-19 ਦੇ ਇੱਕ ਦਿਨ 'ਚ ਸਭ ਤੋਂ ਜ਼ਿਆਦਾ 9,996 ਮਾਮਲੇ ਸਾਹਮਣੇ ਆਏ ਅਤੇ 357 ਲੋਕਾਂ ਦੀ ਮੌਤ ਹੋਈ। ਸਿਹਤ ਮੰਤਰਾਲਾ ਦੇ ਡਾਟਾ ਤੋਂ ਇਹ ਜਾਣਕਾਰੀ ਮਿਲੀ ਹੈ। ਇਹ ਲਗਾਤਾਰ ਸੱਤਵਾਂ ਦਿਨ ਹੈ ਜਦੋਂ ਦੇਸ਼ 'ਚ 9,500 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਕ ਦਿਨ 'ਚ ਲਾਸ਼ਾਂ ਦੀ ਗਿਣਤੀ ਵੀ ਪਹਿਲੀ ਵਾਰ 300 ਦੇ ਪਾਰ ਪਹੁੰਚੀ ਹੈ।
 

Inder Prajapati

This news is Content Editor Inder Prajapati