ਦਿੱਲੀ ਦੇ ਏਮਜ਼ 'ਚ ਭਰਤੀ ਹੋਏ ਨਿਤੀਸ਼ ਕੁਮਾਰ

09/18/2018 11:24:52 AM

ਬਿਹਾਰ— ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਏ.ਐਨ.ਆਈ ਮੁਤਾਬਕ ਨਿਤੀਸ਼ ਇੱਥੇ ਰੂਟੀਨ ਹੈਲਥ ਚੈੱਕਅਪ ਲਈ ਭਰਤੀ ਹੋਏ ਹਨ। 

ਸੂਤਰਾਂ ਮੁਤਾਬਕ ਜਨਤਾ ਦਲ ਯੂਨਾਈਟਡ(ਜੇ.ਡੀ.ਯੂ.) ਦੇ ਰਾਸ਼ਟਰੀ ਪ੍ਰਧਾਨ ਇੱਥੇ ਅੱਖ ਅਤੇ ਗੋਢਿਆਂ ਦਾ ਇਲਾਜ ਕਰਵਾ ਰਹੇ ਹਨ। ਉਹ ਏਮਜ਼ ਦੇ ਪ੍ਰਾਈਵੇਟ ਵਾਰਡ 'ਚ ਭਰਤੀ ਹਨ। ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਨਿਗਰਾਣੀ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।