''ਐਗਜ਼ਿਟ ਪੋਲ'' ਅੰਤਿਮ ਨਤੀਜੇ ਨਹੀਂ ਪਰ ਭਾਜਪਾ ਦੀ ਜਿੱਤ ਦਾ ਸੰਕੇਤ ਦਿੰਦੇ ਨੇ : ਗਡਕਰੀ

05/20/2019 3:36:04 PM

ਨਾਗਪੁਰ (ਭਾਸ਼ਾ)— ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਐਗਜ਼ਿਟ ਪੋਲ ਅੰਤਿਮ ਨਤੀਜੇ ਨਹੀਂ ਹਨ ਪਰ ਰਾਜਗ ਸਰਕਾਰ ਵਲੋਂ ਕੀਤੇ ਗਏ ਵਿਕਾਸ ਕੰਮਾਂ ਦੇ ਦਮ 'ਤੇ ਭਾਜਪਾ ਦੇ ਇਕ ਵਾਰ ਫਿਰ ਤੋਂ ਸੱਤਾ 'ਚ ਆਉਣ ਦਾ ਸੰਕੇਤ ਦਿੰਦੇ ਹਨ। ਗਡਕਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ 'ਪੀ. ਐੱਮ. ਨਰਿੰਦਰ ਮੋਦੀ' ਦਾ ਪੋਸਟਰ ਜਾਰੀ ਹੋਣ ਦੇ ਮੌਕੇ 'ਤੇ ਬੋਲ ਰਹੇ ਸਨ। ਇਹ ਬਾਇਓਪਿਕ ਇਸ ਸ਼ੁੱਕਰਵਾਰ ਯਾਨੀ ਕਿ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਕ ਸਵਾਲ ਦੇ ਜਵਾਬ ਵਿਚ ਗਡਕਰੀ ਨੇ ਕਿਹਾ, ''ਐਗਜ਼ਿਟ ਪੋਲ ਅੰਤਿਮ ਫੈਸਲਾ ਨਹੀਂ ਹੈ ਪਰ ਸੰਕੇਤ ਹਨ। ਜ਼ਿਆਦਾਤਰ ਐਗਜ਼ਿਟ ਪੋਲ ਵਿਚ ਮੋਦੀ ਦੇ ਦੂਜੇ ਵਾਰ ਪ੍ਰਧਾਨ ਮੰਤਰੀ ਬਣਨ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਐਗਜ਼ਿਟ ਪੋਲ 'ਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਨੂੰ ਲੋਕ ਸਭਾ 'ਚ ਬਹੁਮਤ ਦਾ ਅੰਕੜਾ 272 ਨੂੰ ਪਾਰ ਕਰ ਜਾਣ ਅਤੇ 300 ਤੋਂ ਵੱਧ ਸੀਟਾਂ ਮਿਲਣ ਦੀ ਗੱਲ ਆਖੀ ਗਈ ਹੈ।



ਗਡਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਭਾਜਰਾ ਦੀ ਨਵੀਂ ਸਰਕਾਰ ਦਾ ਗਠਨ ਹੋਵੇਗਾ। ਅਸੀਂ ਮੋਦੀ ਜੀ ਦੀ ਅਗਵਾਈ ਵਿਚ ਚੋਣ ਲੜੀ ਹੈ ਅਤੇ ਉਹ ਨਿਸ਼ਚਿਤ ਰੂਪ ਨਾਲ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਗੇ। ਦੇਸ਼ ਦੇ ਲੋਕ ਇਕ ਵਾਰ ਫਿਰ ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 5 ਸਾਲ 'ਚ ਸਾਡੇ ਵਲੋਂ ਕੀਤੇ ਗਏ ਕੰਮਾਂ ਨੂੰ ਸਮਰਥਨ ਦੇ ਰਹੇ ਹਨ। ਐਗਜ਼ਿਟ ਪੋਲ ਸੰਕੇਤ ਹਨ। ਗਡਕਰੀ ਨੇ ਕਿਹਾ ਕਿ ਭਾਜਪਾ ਮਹਾਰਾਸ਼ਟਰ ਵਿਚ 2014 ਦੀਆਂ ਲੋਕ ਸਭਾ ਚੋਣਾਂ ਵਾਂਗ ਹੀ ਸੀਟਾਂ ਹਾਸਲ ਕਰੇਗੀ।

Tanu

This news is Content Editor Tanu