ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ''ਤੇ ਲਟਕਾਉਣਗੇ 2 ਜੱਲਾਦ

01/09/2020 5:23:53 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ ਤਿਹਾੜ ਜੇਲ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਦੇ ਡੀ.ਜੀ. ਜੇਲ ਤੋਂ 2 ਜੱਲਾਦ ਦੀ ਮੰਗ ਕੀਤੀ ਹੈ। ਤਿਹਾੜ ਪ੍ਰਸ਼ਾਸਨ ਦਾ ਕਹਿਣਾ ਹੈ ਕਿ 4 ਲੋਕਾਂ ਨੂੰ ਫਾਂਸੀ ਦੇਣੀ ਹੈ, ਅਜਿਹੇ 'ਚ 2 ਜੱਲਾਦਾਂ ਦੀ ਲੋੜ ਹੈ। ਤਿਹਾੜ ਪ੍ਰਸ਼ਾਸਨ ਦੀ ਚਿੱਠੀ ਡੀ.ਜੀ. ਜੇਲ ਨੂੰ ਮਿਲ ਗਈ ਹੈ, ਜਿਸ ਤੋਂ ਬਾਅਦ ਡੀ.ਜੀ. ਨੇ ਤਿਹਾੜ ਪ੍ਰਸ਼ਾਸਨ ਨੂੰ ਇਕ ਜੱਲਾਦ ਮੁਹੱਈਆ ਕਰਵਾਉਣ ਦੀ ਸਹਿਮਤੀ ਦੇ ਦਿੱਤੀ ਹੈ। ਮੇਰਠ ਜੇਲ 'ਚ ਤਾਇਨਾਤ ਜੱਲਾਦ 20 ਜਨਵਰੀ ਨੂੰ ਤਿਹਾੜ 'ਚ ਰਿਪੋਰਟ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਵਾਲੇ ਇਕ ਜੱਲਾਦ ਮੇਰਠ ਦੇ ਪਵਨ ਹੋਣਗੇ, ਉੱਥੇ ਹੀ ਦੂਜੇ 'ਤੇ ਫੈਸਲਾ ਹੋਣਾ ਬਾਕੀ ਹੈ। ਦੱਸਣਯੋਗ ਹੈ ਕਿ ਨਿਰਭਯਾ ਗੈਂਗਰੇਪ ਕਾਂਡ ਦੇ ਚਾਰੇ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਵਜੇ ਫਾਂਸੀ 'ਤੇ ਲਟਕਾਇਆ ਜਾਵੇਗਾ।

ਨਿਰਭਯਾ ਦੇ ਕਾਤਲਾਂ ਦਾ ਦਿੱਲੀ ਦੀ ਕੋਰਟ ਤੋਂ 'ਡੈੱਥ ਵਾਰੰਟ' ਜਾਰੀ ਹੁੰਦੇ ਹੀ ਤਿਹਾੜ ਜੇਲ ਪ੍ਰਸ਼ਾਸਨ ਨੇ ਫਾਂਸੀ ਦੀ ਤਿਆਰੀ ਸ਼ੁਰੂ ਕਰ ਦਿੱਤੀਹੈ। ਇਸ ਤੋਂ ਪਹਿਲਾਂ ਜੇਲ ਅਧਿਕਾਰੀਆਂ ਨੇ ਕਿਹਾ ਸੀ ਕਿ ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਤੋਂ 2 ਜੱਲਾਦਾਂ ਦੀ ਮੰਗ ਕਰਾਂਗੇ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਯੋਗੀ ਸਰਕਾਰ ਨੇ ਇਕ ਜੱਲਾਦ ਦੇਣ ਦੀ ਮਨਜ਼ੂਰੀ ਦੇ ਦਿੱਤੀ ਸੀ।

DIsha

This news is Content Editor DIsha