ਨਿਰਭਿਆ ਮਾਮਲੇ ਦੀ ਵਕੀਲ ਸੀਮਾ ਕੁਸ਼ਵਾਹਾ ਬਸਪਾ ''ਚ ਹੋਈ ਸ਼ਾਮਲ

01/20/2022 3:43:32 PM

ਲਖਨਊ (ਵਾਰਤਾ)- ਬਹੁਚਰਚਿਤ ਨਿਰਭਿਆ ਮਾਮਲੇ 'ਚ ਪੀੜਤ ਪੱਖਕਾਰਾਂ ਦੀ ਕਾਨੂੰਨੀ ਲੜਾਈ ਅੰਜਾਮ ਤੱਕ ਪਹੁੰਚਾਉਣ ਵਾਲੀ ਸੁਪਰੀਮ ਕੋਰਟ ਦੀ ਵਕੀਲ ਸੀਮਾ ਕੁਸ਼ਵਾਹਾ ਵੀਰਵਾਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) 'ਚ ਸ਼ਾਮਲ ਹੋ ਗਈ। ਮਹਿਲਾ ਅਧਿਕਾਰਾਂ ਦੀ ਮੁੱਖ ਵਕਾਲਤ ਕਰਨ ਵਾਲੀ ਕੁਸ਼ਵਾਹਾ ਨੇ ਨਿਰਭਿਆ ਮਾਮਲੇ 'ਚ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪੈਰਵੀ ਕਰ ਕੇ ਪੀੜਤ ਪੱਖਕਾਰ ਨੂੰ ਨਿਆਂ ਦਿਵਾ ਕੇ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)

ਬਸਪਾ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦੇ ਦਫ਼ਤਰ ਨੇ ਕੁਸ਼ਵਾਹਾ ਦੇ ਬਸਪਾ 'ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ। ਇਸ ਬਾਰੇ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੁਸ਼ਵਾਹਾ ਨੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀਆਂ ਨੀਤੀਆਂ ਅਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਬਸਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਅਨੁਸਾਰ ਕੁਸ਼ਵਾਹਾ ਨੇ ਮਿਸ਼ਰਾ ਦੀ ਮੌਜੂਦਗੀ 'ਚ ਬਸਪਾ ਦੀ ਮੈਂਬਰਸ਼ਿਪ ਹਾਸਲ ਕਰ ਕੇ ਮਾਇਆਵਤੀ ਨੂੰ 5ਵੀਂ ਵਾਰ ਮੁੱਖ ਮੰਤਰੀ ਬਣਾਉਣ ਦਾ ਸੰਕਲਪ ਲਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha