ਵਿਸ਼ਾਖਾਪਟਨਮ ਗੈਸ ਲੀਕ ਤ੍ਰਾਸਦੀ ਸਬੰਧੀ NHRC ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਭੇਜਿਆ ਨੋਟਿਸ

05/07/2020 5:53:28 PM

ਨਵੀਂ ਦਿੱਲੀ-ਰਾਸ਼ਟਰੀ ਮਨੁੱਖੀ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਵਾਪਰੇ ਦਰਦਨਾਕ ਗੈਸ ਲੀਕ ਹਾਦਸੇ ਸਬੰਧੀ ਕੇਂਦਰ ਅਤੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਸੂਬੇ ਦੇ ਚੀਫ ਸਕੱਤਰ ਤੋਂ ਇਲਾਜ ਅਤੇ ਬਚਾਅ ਕਾਰਜ ਦੀ ਵਿਸਥਾਰਿਤ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਨੂੰ ਵੀ ਇਕ ਨੋਟਿਸ ਜਾਰੀ ਕੀਤਾ ਹੈ। 

ਅਧਿਕਾਰੀਆਂ ਨੇ ਦੱਸਿਆ ਹੈ ਕਿ ਪੀੜਤ ਲੋਕਾਂ ਦੇ ਜੀਉਣ ਦੇ ਅਧਿਕਾਰ ਦੀ ਘੋਰ ਉਲੰਘਣ ਹੋਈ ਹੈ। ਇਸ ਸਮੇਂ ਜਿੱਥੇ ਇਕ ਪਾਸੇ ਕੋਵਿਡ-19 ਦੇ ਪ੍ਰਸਾਰ ਦੇ ਕਾਰਨ ਪੂਰੇ ਦੇਸ਼ 'ਚ ਮਨੁੱਖੀ ਜੀਵਨ ਖਤਰੇ 'ਚ ਹੈ ਅਤੇ ਸਾਰੇ ਲੋਕ ਘਰ ਦੇ ਅੰਦਰ ਰਹਿਣ ਲਈ ਪਾਬੰਦ ਹਨ, ਤਾਂ ਦੂਜੇ ਪਾਸੇ ਇਹ ਭਿਆਨਕ ਹਾਦਸੇ ਨੇ ਲੋਕਾਂ ਦੀ ਜ਼ਿੰਦਗੀ 'ਚ ਤਬਾਹੀ ਮਚਾ ਦਿੱਤੀ । 

ਕਮਿਸ਼ਨ ਨੇ ਇਹ ਵੀ ਦੱਸਿਆ ਹੈ ਕਿ ਗੈਸ ਦੇ ਰਿਸਾਵ ਤੋਂ ਕਥਿਤ ਤੌਰ 'ਤੇ 3 ਕਿਲੋਮੀਟਰ ਦੇ ਦਾਇਰੇ 'ਚ ਲੋਕ ਪ੍ਰਭਾਵਿਤ ਹੋਏ ਹਨ। ਕਮਿਸ਼ਨ ਨੇ ਇਸ ਮਾਮਲੇ 'ਚ ਸੂਬਾ ਅਧਿਕਾਰੀਆਂ ਦੁਆਰਾ ਸੰਚਾਲਿਤ ਬਚਾਅ ਮੁਹਿੰਮ ਦੀ ਸਥਿਤੀ, ਬੀਮਾਰ ਲੋਕਾਂ ਨੂੰ ਪ੍ਰਦਾਨ ਕੀਤੇ ਗਏ ਇਲਾਜ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਅਤੇ ਮੁੜ ਵਸੇਬੇ ਦੇ ਬਾਰੇ ਵਿਸਥਾਰਿਤ ਜਾਣਕਾਰੀ ਦੀ ਰਿਪੋਰਟ ਲਈ ਆਂਧਰਾ ਪ੍ਰਦੇਸ਼ ਸਰਕਾਰ ਦੇ ਚੀਫ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। 

ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਇਕ ਰਸਾਇਣਿਕ ਪਲਾਂਟ 'ਚੋਂ ਅੱਜ ਭਾਵ ਵੀਰਵਾਰ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਭਿਆਨਕ ਹਾਦਸਾ ਵਾਪਸ ਗਿਆ। ਹਾਦਸੇ ਦੌਰਾਨ ਸਾਹ ਘੁੱਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਹਸਪਤਾਲ 'ਚ ਭਰਤੀ ਹਨ। 

Iqbalkaur

This news is Content Editor Iqbalkaur