NGT ਨੇ ਭੇਜਿਆ ਨੋਟਿਸ, 7 ਤੋਂ 30 ਨਵੰਬਰ ਤੱਕ ਪਟਾਕੇ ਚਲਾਉਣ ''ਤੇ ਪਾਬੰਦੀ

11/02/2020 7:45:08 PM

ਨਵੀਂ ਦਿੱਲੀ - ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿਵਾਲੀ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਅਤੇ ਹਵਾ ਪ੍ਰਦੂਸ਼ਣ ਦਾ ਹਵਾਲਾ ਦੇ ਕੇ ਸੋਮਵਾਰ ਨੂੰ ਚਾਰ ਸੂਬਿਆਂ ਸਮੇਤ ਵਾਤਾਵਰਣ ਮੰਤਰਾਲਾ, ਸੀ.ਪੀ.ਬੀ.ਸੀ., ਡੀ.ਪੀ.ਸੀ.ਸੀ., ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਜਾਰੀ ਨੋਟਿਸ 'ਚ ਐੱਨ.ਜੀ.ਟੀ. ਵੱਲੋਂ ਕਿਹਾ ਗਿਆ ਹੈ ਕਿ ਕੀ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੇ ਹਿੱਤ 'ਚ ਪਟਾਕਿਆਂ ਦੀ ਵਰਤੋਂ ਨੂੰ 7 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਰੋਕ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: NIA ਨੇ ਇੱਕ 32 ਸਾਲਾ ਅਲ-ਕਾਇਦਾ ਸਾਜ਼ਿਸ਼ਕਰਤਾ ਨੂੰ ਕੀਤਾ ਗਿਆ ਗ੍ਰਿਫਤਾਰ

ਜ਼ਿਕਰਯੋਗ ਹੈ ਇਸ ਸਾਲ ਹਿੰਦੁਆਂ ਦਾ ਸਭ ਤੋਂ ਵੱਡੇ ਤਿਉਹਾਰਾਂ 'ਚੋਂ ਇੱਕ ਦਿਵਾਲੀ ਤਿਉਹਾਰ 14 ਨਵੰਬਰ ਨੂੰ ਮਨਾਈ ਜਾਵੇਗੀ ਅਤੇ ਐੱਨ.ਜੀ.ਟੀ. ਨੇ ਦਿਵਾਲੀ ਤੋਂ ਇੱਕ ਹਫਤੇ ਪਹਿਲਾਂ ਯਾਨੀ 7 ਨਵੰਬਰ ਤੋਂ ਦਿਵਾਲੀ ਦੇ ਤਿੰਨ ਹਫਤੇ ਬਾਅਦ ਤੱਕ ਪਟਾਕਿਆਂ ਨੂੰ ਚਲਾਉਣ ਲਈ ਖਾਸ ਤੌਰ 'ਤੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਪਾਬੰਦੀਸ਼ੁਦਾ ਕਰਨ ਲਈ ਨੋਟਿਸ ਭੇਜਿਆ ਹੈ। ਨੋਟਿਸ ਭੇਜੇ ਗਏ ਸੂਬਿਆਂ 'ਚ ਪ੍ਰਮੁੱਖ ਰਾਜ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਹਨ। ਹਾਲਾਂਕਿ ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਦਿੱਲੀ ਦੀ ਸਥਿਤੀ ਅਜੇ ਵੀ ਖ਼ਰਾਬ ਹੈ।

ਰਿਪੋਰਟ ਮੁਤਾਬਕ ਐੱਨ.ਜੀ.ਟੀ. ਪ੍ਰਧਾਨ ਏ.ਕੇ. ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਟਾਕਿਆਂ 'ਤੇ ਰੋਕ ਨੂੰ ਲੈ ਕੇ ਸਾਰੇ ਚਾਰ ਸੂਬਾ ਸਰਕਾਰਾਂ ਅਤੇ ਵਾਤਾਵਰਣ ਮੰਤਰਾਲਾ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.), ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.), ਦਿੱਲੀ ਪੁਲਸ ਕਮਿਸ਼ਨਰ ਤੋਂ ਨੋਟਿਸ ਦਾ ਜਵਾਬ ਮੰਗਿਆ ਹੈ।

Inder Prajapati

This news is Content Editor Inder Prajapati