ਐੱਨ. ਜੀ. ਟੀ ਨੇ ਸੋਨੀਪਤ ਦੇ 6 ਬਿਲਡਰਾਂ ''ਤੇ ਲਗਾਇਆ 22.5 ਕਰੋੜ ਰੁਪਏ ਦਾ ਜੁਰਮਾਨਾ

10/31/2019 4:54:28 PM

ਨਵੀਂ ਦਿੱਲੀ—ਰਾਸ਼ਟਰੀ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ) ਨੇ ਹਰਿਆਣਾ ਦੇ ਸੋਨੀਪਤ 'ਚ ਵਾਤਾਵਰਣ ਨਾਲ ਜੁੜੇ ਨਿਯਮਾਂ ਦਾ ਉਲੰਘਣ ਕਰਨ ਨੂੰ ਲੈ ਕੇ 6 ਬਿਲਡਰਾਂ 'ਤੇ 22.5 ਕਰੋੜ ਰੁਪਏ ਦਾ ਅੰਤਰਿਮ ਜੁਰਮਾਨਾ ਲਗਾਇਆ ਹੈ। ਟ੍ਰਿਬਿਊਨਲ ਨੇ ਕਿਹਾ ਹੈ ਕਿ ਵਾਤਾਵਰਣ ਕਾਨੂੰਨ ਦਾ ਉਲੰਘਣ ਗੰਭੀਰ ਹੈ ਅਤੇ ਮੁਆਵਜਾ ''ਰੋਕਥਾਮ ਪਹਿਲੂ ਹੋਣਾ ਚਾਹੀਦਾ।''

ਐੱਨ. ਜੀ. ਟੀ. ਪ੍ਰਧਾਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਬਿਲਡਰਾਂ ਤੋਂ ਉੱਚਿਤ ਮੁਆਵਜਾ ਵਸੂਲਣ ਲਈ ਇਕ ਸੰਯੁਕਤ ਕਮੇਟੀ ਬਣਾਈ ਹੈ, ਜਿਸ 'ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਵਾਤਾਵਰਣ ਮੰਤਰਾਲੇ ਅਤੇ ਭਾਰਤੀ ਉਦਯੋਗਿਕ ਸੰਸਥਾਨ ਦਿੱਲੀ ਦੇ ਪ੍ਰਤੀਨਿਧ ਸ਼ਾਮਲ ਹਨ।

ਐੱਨ. ਜੀ. ਟੀ ਨੇ ਕਿੰਗਸਬਰੀ ਅਪਾਰਟਮੈਂਟ ਬਣਾਉਣ ਲਈ ਟੀ. ਡੀ. ਆਈ ਇੰਫ੍ਰਾਸਟਕਚਰ ਲਿਮਟਿਡ 'ਤੇ 10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਇਸ ਤੋਂ ਇਲਾਵਾ ਸੈਕਟਰ-60 'ਚ ਮਾਈ ਫਲੋਰ ਪ੍ਰੋਜੈਕਟ ਲਈ ਟੀ. ਡੀ. ਆਈ ਇੰਫ੍ਰਾਸਟ੍ਰਕਚਰ, ਟਸਕਨ ਸਿਟੀ ਲਈ ਸੀ. ਐੱਮ. ਡੀ. ਬਿਲਟ ਟੇਕ ਪ੍ਰਾਈਵੇਟ, ਪਾਰਕਰ ਅਸਟੇਟ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਅਤੇ ਨਾਰੰਗ ਕੰਸਟ੍ਰਕਸ਼ਨ ਅਤੇ ਫਾਈਨਾਂਸਰ ਪ੍ਰਾਈਵੇਟ ਲਿਮਟਿਡ 'ਤੇ ਢਾਈ-ਢਾਈ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

Iqbalkaur

This news is Content Editor Iqbalkaur