ਜਰਮਨ ਕਾਰ ਕੰਪਨੀ ਨੂੰ NGT ਨੇ ਠੋਕਿਆ 500 ਕਰੋੜ ਦਾ ਜ਼ੁਰਮਾਨਾ

03/07/2019 6:15:14 PM

ਨਵੀਂ ਦਿੱਲੀ-ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅੱਜ ਭਾਵ ਵੀਰਵਾਰ ਨੂੰ ਜਰਮਨ ਆਟੋ ਨਿਰਮਾਤਾ ਕੰਪਨੀ Volkswagen 'ਤੇ ਭਾਰਤ ਅੰਦਰ ਡੀਜ਼ਲ ਦੀਆਂ ਕਾਰਾਂ 'ਚ ਧੋਖਾਧੜੀ ਦੇ ਸਾਧਨ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਲਈ 500 ਕਰੋੜ ਰੁਪਏ ਦਾ ਜ਼ੁਰਮਾਨਾ ਠੋਕਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਐੱਨ. ਜੀ. ਟੀ. ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ Volkswagen ਨੂੰ ਜ਼ੁਰਮਾਨੇ ਦੀ ਇਹ ਰਕਮ ਅਗਲੇ ਦੋ ਮਹੀਨਿਆਂ 'ਚ ਅਦਾ ਕਰਨੀ ਹੋਵੇਗੀ। ਐੱਨ. ਜੀ. ਟੀ. ਨੇ ਕੰਪਨੀ 'ਤੇ ਇਹ ਜ਼ੁਰਮਾਨਾ ਕਾਰ 'ਚ ਗੈਰ-ਕਾਨੂੰਨੀ ਤੌਰ 'ਤੇ ਚਿੱਪ ਸਥਾਪਤ ਕਰਨ 'ਤੇ ਲਗਾਇਆ ਹੈ।

ਐੱਨ. ਜੀ. ਟੀ. ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਬੈਂਚ ਨੇ ਕਾਰ ਨਿਰਮਾਤਾ ਨੂੰ ਇਹ ਰਕਮ ਦੋ ਮਹੀਨਿਆਂ ਦੇ ਅੰਦਰ ਜਮ੍ਹਾਂ ਕਰਵਾਉਣ ਦਾ ਨਿਰਦੇਸ਼ ਦਿੱਤਾ।

Iqbalkaur

This news is Content Editor Iqbalkaur