ਸੁਤੰਤਰਤਾ ਦਿਵਸ ਵਾਲੇ ਦਿਨ ਨਾਲੇ ''ਚੋ ਮਿਲੀ ਨਵਜਾਤ ਬੱਚੀ ਦਾ ਵੀਡੀਓ ਹੋਇਆ ਵਾਇਰਲ

08/16/2018 4:33:48 PM

ਨਵੀਂ ਦਿੱਲੀ— ਸੁਤੰਤਰਤਾ ਦਿਵਸ ਦੇ ਦਿਨ ਚੇਨਈ 'ਚ ਇਕ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਦੋਂ ਸਾਰੀ ਦੁਨੀਆ ਆਜ਼ਾਦੀ ਦਾ ਜਸ਼ਨ ਮਨਾ ਰਹੀ ਸੀ ਤਾਂ ਉਸ ਸਮੇਂ ਤਾਮਿਲਨਾਡੂ ਦੀ ਰਾਜਥਾਨੀ ਚੇਨਈ 'ਚ ਇਕ ਨਵਜਾਤ ਬੱਚੀ ਨਾਲੀ 'ਚ ਪਾਈ ਗਈ। ਚੇਨਈ ਦੀ ਵਲਸਰਵੱਕਾਮ ਇਲਾਕੇ 'ਚ ਰਹਿਣ ਵਾਲੀ ਗੀਤਾ ਨੇ ਇਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਉਨ੍ਹਾਂ ਨੇ ਚਾਰੇ ਪਾਸਿਓ ਦੇਖਿਆ ਤਾਂ ਨਜ਼ਰ ਨਹੀਂ ਆਇਆ। ਧਿਆਨ ਨਾਲ ਸੁਣਿਆ ਤਾਂ ਉਨ੍ਹਾਂ ਨੇ ਨਾਲੀ 'ਚ ਢੱਕੇ ਪੱਥਰ ਦੇ ਹੇਠੋਂ ਆਵਾਜ਼ ਸੁਣੀ।


ਗੀਤਾ ਨੇ ਦੱਸਿਆ, ''ਉਸ ਨੂੰ ਨਹੀਂ ਭਰੋਸਾ ਨਹੀਂ ਹੋਇਆ ਕਿ ਹੇਠਾਂ ਕੋਈ ਬੱਚਾ ਹੋ ਸਕਦੈ। ਉਸ ਨੂੰ ਲੱਗਿਆ ਕੋਈ ਜਾਨਵਰ ਹੋਵੇਗਾ। ਜਦੋਂ ਹੱਥ ਪਾ ਕੇ ਖਿੱਚਿਆ ਤਾਂ ਇਹ ਸਭ ਦੇਖ ਕੇ ਉਹ ਅਤੇ ਕੋਲ ਖੜ੍ਹੇ ਸਾਰੇ ਲੋਕ ਹੈਰਾਨ ਹੋ ਗਏ। ਇਹ ਨਵਜਾਤ ਬੱਚੀ ਸੀ ਅਤੇ ਉਸ ਦੇ ਗਲ੍ਹ ਦੁਆਲੇ ਨਾੜੀ ਫਸਾਈ ਹੋਈ ਸੀ।

https://twitter.com/mdjeyavj/status/1029779363779100672
ਬੱਚਾ ਸੁਰੱਖਿਅਤ ਹੈ
ਗੀਤਾ ਨੇ ਮਨੁੱਖਤਾ 'ਚ ਉਦਾਹਰਨ ਪੇਸ਼ ਕਰਦੇ ਹੋਏ ਬੱਚੇ ਨੂੰ ਨਾੜੀ ਤੋਂ ਵੱਖ ਕੀਤਾ। ਉਸ ਨੂੰ ਨਵਾਇਆ ਅਤੇ ਚੇਨਈ ਦੇ ਐਗਮੋਰ ਹਸਪਤਾਲ ਲੈ ਗਈ। ਹਸਪਤਾਲ ਦੇ ਡਾਕਟਰਾਂ ਮੁਤਾਬਕ, ਬੱਚੇ ਦੀ ਹਾਲਤ 'ਚ ਸੁਧਾਰ ਹੈ ਅਤੇ ਅਜੇ ਤੱਕ ਬਿਲਕੁਲ ਠੀਕ ਹੈ। ਸੂਤਰਾਂ ਮੁਤਾਬਕ ਗੀਤਾ ਨੇ ਦੱਸਿਆ, ''ਮੈਂ ਉਸ ਦਾ ਨਾਮ ਸੁਤੰਤਿਰਮ ਰੱਖਿਆ ਹੈ ਕਿਉਂਕਿ ਉਹ ਮੈਨੂੰ ਸੁਤੰਤਰਤਾ ਦਿਵਸ ਵਾਲੇ ਦਿਨ ਮਿਲੀ ਹੈ। ਮੈਨੂੰ ਖੁਸ਼ੀ ਹੈ ਕਿ ਉਸਨੂੰ ਜਿਉਣ ਦੀ ਆਜ਼ਾਦੀ ਮਿਲ ਗਈ।''
ਇਸ ਪੂਰੀ ਘਟਨਾ ਨੂੰ ਲੋਕਾਂ ਨੇ ਮੋਬਾਇਲ 'ਤੇ ਵੀਡੀਓ ਵੀ ਬਣਾਈ ਅਤੇ ਹੁਣ ਉਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਕੁਮੈਂਟ ਕਰਦੇ ਕਈ ਲੋਕ ਇਸ ਬੱਚੇ ਨੂੰ ਗੋਦ ਲੈਣ ਦੀ ਇੱਛਾ ਪ੍ਰਗਟ ਕਰ ਰਹੇ ਹਨ। ਇਸ ਨਾਲ ਹੀ ਬੱਚੀ ਨੂੰ ਨਿਸ਼ਚਿਤ ਮੌਤ ਤੋਂ ਬਚਾਉਣ ਲਈ ਗੀਤਾ ਦੀ ਖੂਬ ਤਾਰੀਖ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਫੈਨ ਕਲੱਬ ਵੀ ਬਣਾ ਦਿੱਤਾ ਗਿਆ ਹੈ।