ਹਸਪਤਾਲ ਦੇ ਬਾਥਰੂਮ ''ਚ ਕੂੜੇਦਾਨ ''ਚੋਂ ਮਿਲੀ ਨਵਜਨਮੇ ਬੱਚੇ ਦੀ ਲਾਸ਼

12/09/2023 4:18:34 PM

ਮੁੰਬਈ- ਸ਼ਹਿਰ ਦੇ ਨਗਰ ਨਿਗਮ ਸੰਚਾਲਿਤ ਇਕ ਹਸਪਤਾਲ ਦੇ ਕੰਪਲੈਕਸ 'ਚ ਕੂੜੇਦਾਨ 'ਚੋਂ ਨਵਜਨਮੇ ਦੀ ਲਾਸ਼ ਮਿਲਣ ਮਗਰੋਂ ਮੁੰਬਈ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਮੁਤਾਬਕ ਸਾਇਨ ਹਸਪਤਾਲ ਦੇ ਰੂਪ ਵਿਚ ਮਸ਼ਹੂਰ ਲੋਕਮਾਨਿਆ ਤਿਲਕ ਨਿਗਮ ਹਸਪਤਾਲ ਵਿਚ ਇਕ ਸਫਾਈ ਕਰਮੀ ਨੂੰ ਬਾਥਰੂਮ ਦੀ ਕੂੜਾ ਪੇਟੀ 'ਚ ਨਵਜਨਮੇ ਬੱਚੇ ਦੀ ਲਾਸ਼ ਮਿਲੀ।

ਨਵਜਨਮੇ ਬੱਚੇ ਦੀ ਲਾਸ਼ ਦੀ ਜਾਣਕਾਰੀ ਉੱਥੋਂ ਦੇ ਡਾਕਟਰਾਂ ਨੂੰ ਦਿੱਤੀ। ਡਾਕਟਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਸਾਇਨ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ IPC ਦੀ ਧਾਰਾ-317 ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਹਸਪਤਾਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ।

Tanu

This news is Content Editor Tanu