ਗੋਲੀ ਦੀ ਰਫਤਾਰ ਨਾਲ ਉੱਡੇਗਾ ਇਹ ਜਹਾਜ਼, 3 ਘੰਟਿਆਂ ''ਚ ਪਹੁੰਚਾਏਗਾ ''ਦਿੱਲੀ ਤੋਂ ਲੰਡਨ'' (ਤਸਵੀਰਾਂ)

06/22/2017 12:31:00 PM

ਪੈਰਿਸ— ਫਰਾਂਸ ਦੇ ਪੈਰਿਸ ਦੀ ਇਕ ਕੰਪਨੀ ਨੇ ਅਜਿਹਾ ਸੁਪਰਸੋਨਿਕ ਜਹਾਜ਼ ਬਣਾਇਆ ਹੈ, ਜੋ ਗੋਲੀ ਦੀ ਰਫਤਾਰ ਨਾਲ ਉੱਡੇਗਾ ਅਤੇ ਤਿੰਨ ਘੰਟਿਆਂ 'ਚੋਂ ਯਾਤਰੀਆਂ ਨੂੰ ਦਿੱਲੀ ਤੋਂ ਲੰਡਨ ਪਹੁੰਚਾ ਦੇਵੇਗਾ। ਦਿੱਲੀ ਤੋਂ ਲੰਡਨ ਦੀ ਦੂਰੀ 6,693 ਕਿਲੋਮੀਟਰ ਹੈ। ਯਾਨੀ ਕਿ ਜੇਕਰ ਸੁਪਰਸੋਨਿਕ ਜਹਾਜ਼ ਰਾਹੀਂ ਉਡਾਣ ਭਰੀ ਜਾਵੇ ਤਾਂ ਇਹ ਜਹਾਜ਼ ਮਹਿਜ਼ ਤਿੰਨ ਘੰਟਿਆਂ ਵਿਚ ਹੀ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਦੇਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਜਹਾਜ਼ ਲੰਡਨ ਤੋਂ ਨਿਊਯਾਰਕ ਦੀ ਯਾਤਰਾ ਮਹਿਜ਼ ਢਾਈ ਘੰਟਿਆਂ ਵਿਚ ਪੂਰੀ ਕਰ ਸਕਦਾ ਹੈ। ਇਸ ਫਲਾਈਟ ਵਿਚ ਬਿਜ਼ਨੈੱਸ ਅਤੇ ਫਰਸਟ ਕਲਾਸ ਦੇ ਯਾਤਰੀਆਂ ਨੂੰ ਹੀ ਯਾਤਰਾ ਕਰਵਾਈ ਜਾਵੇਗੀ। ਬੂਮ ਨਾਂ ਦੀ ਏਅਰੋਸਪੇਸ ਸਟਾਰਟਅੱਪ ਕੰਪਨੀ ਦਾ ਕਹਿਣਾ ਹੈ ਕਿ ਇਹ ਛੇ ਸਾਲਾਂ ਵਿਚ ਉਹ ਇਸ ਸੇਵਾ ਨੂੰ ਸ਼ੁਰੂ ਕਰ ਸਕਦੀ ਹੈ। 
ਕੰਪਨੀ ਸਾਨ ਫਰਾਂਸਿਸਕੋ ਤੋਂ ਟੋਕੀਓ ਦੇ ਵਿਚਕਾਰ ਵੀ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦਾ ਟੀਚਾ ਇਨ੍ਹਾਂ ਦੋ ਸ਼ਹਿਰਾਂ ਵਿਚਕਾਰ 11 ਘੰਟਿਆਂ ਦੇ ਸਫਰ ਨੂੰ 5.5 ਘੰਟੇ ਵਿਚ ਪੂਰਾ ਕਰਨ ਦਾ ਹੈ। ਇਸ ਤਰ੍ਹਾਂ ਲਾਸ ਏਂਜਲਸ ਤੋਂ ਸਿਡਨੀ ਦੀ 15 ਘੰਟਿਆਂ ਦੀ ਦੂਰੀ ਨੂੰ ਵੀ 7 ਘੰਟਿਆਂ ਤੱਕ ਕਰਨ ਦਾ ਯਤਨ ਕੀਤਾ ਜਾਵੇਗਾ। ਪੰਜ ਏਅਰਲਾਈਨ ਕੰਪਨੀਆਂ ਇਸ ਜਹਾਜ਼ ਦੀਆਂ ਸੇਵਾਵਾਂ ਲੈਣ ਲਈ ਪਹਿਲਾਂ ਹੀ 70 ਤੋਂ ਜ਼ਿਆਦਾ ਜਹਾਜ਼ਾਂ ਦਾ ਆਰਡਰ ਕਰ ਚੁੱਕੀਆਂ ਹਨ।