ਰਾਮ ਮੰਦਰ ਨੇ ਸ਼ਰਧਾਲੂਆਂ ਲਈ ਬਣਾਏ ਨਵੇਂ ਨਿਯਮ, ਦਰਸ਼ਨ ਸਮਾਂ, ਐਂਟਰੀ ਤੇ ਭਗਤਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

03/14/2024 2:54:11 PM

ਨਵੀਂ ਦਿੱਲੀ- ਸ਼੍ਰੀ ਰਾਮ ਜਨਮਭੂਮੀ ਮੰਦਰ ਆਉਣ ਵਾਲੇ ਸ਼ਰਧਾਲੂ ਹੁਣ ਸਵੇਰੇ 6.30 ਤੋਂ 9.30 ਵਜੇ ਤੱਕ ਮੰਦਰ 'ਚ ਪ੍ਰਵੇਸ਼ ਕਰ ਸਕਦੇ ਹਨ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਨੇ ਇਸ ਐਲਾਨ ਨੂੰ ਅਧਿਕਾਰਤ ਐਕਸ (ਟਵਿੱਟਰ) ਹੈਂਡਲ 'ਤੇ ਲਿਆ। ਇਹ ਵੀ ਲਿਖਿਆ ਗਿਆ ਕਿ ਰਾਮ ਮੰਦਰ 'ਚ ਰੋਜ਼ਾਨਾ ਔਸਤਨ 1 ਤੋਂ 1.5 ਲੱਖ ਸ਼ਰਧਾਲੂ ਆ ਰਹੇ ਹਨ। ਰਾਮ ਮੰਦਰ ਨੇ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਨਿਯਮ ਵੀ ਤੈਅ ਕੀਤੇ ਹਨ। ਰਾਮ ਮੰਦਰ ਦਾ ਉਦਘਾਟਨ 22 ਜਨਵਰੀ 2024 ਨੂੰ ਹੋਇਆ ਸੀ ਅਤੇ ਉਦੋਂ ਤੋਂ, ਭਗਤਾਂ ਦਾ ਇਕ ਸਮੂਹ ਮੰਦਰ 'ਚ ਆ ਰਿਹਾ ਹੈ। ਇਸ ਲੇਖ 'ਚ, ਆਓ ਨਿਯਮਾਂ 'ਚ ਤਬਦੀਲੀ, ਦਰਸ਼ਨ ਸਮਾਂ, ਪ੍ਰਵੇਸ਼ ਪਾਸ ਅਤੇ ਹੋਰ ਵੇਰਵਾ ਜਾਓ।

1- ਸ਼੍ਰੀ ਰਾਮ ਜਨਮਭੂਮੀ ਮੰਦਰ 'ਚ ਹਰ ਦਿਨ ਔਸਤਨ 1 ਤੋਂ 1.5 ਲੱਖ ਤੀਰਥ ਯਾਤਰੀ ਆ ਰਹੇ ਹਨ।
2- ਸ਼ਰਧਾਲੂ ਸਵੇਰੇ 6.30 ਵਜੇ ਤੋਂ ਰਾਤ 9.30 ਵਜੇ ਤੱਕ ਸ਼੍ਰੀ ਰਾਮ ਜਨਮਭੂਮੀ ਮੰਦਰ 'ਚ ਦਰਸ਼ਨ ਲਈ ਪ੍ਰਵੇਸ਼ ਕਰ ਸਕਦੇ ਹਨ।

ਸ਼੍ਰੀ ਰਾਮ ਮੰਦਰ- ਦਰਸ਼ਨ ਦਾ ਸਮਾਂ

ਜੇਕਰ ਤੁਸੀਂ ਰਾਮ ਮੰਦਰ ਜਾਣ ਦੀ ਯੋਜਨਾ ਬਣਾ ਰਹੇ ਹਨ ਤਾਂ ਸ਼੍ਰੀ ਰਾਮ ਜਨਮਭੂਮੀ ਮੰਦਰ ਦਰਸ਼ਨ ਦਾ ਸਮਾਂ ਸਵੇਰੇ 6.30 ਵਜੇ ਤੋਂ ਰਾਤ 9.30 ਵਜੇ ਤੱਕ ਹੈ। ਪ੍ਰਵੇਸ਼ ਤੋਂ ਨਿਕਾਸ ਤੱਕ, ਰਾਮ ਮੰਦਰ 'ਚ ਦਰਸ਼ਨ ਸੌਖਾ ਹੈ। ਭਗਤ 60 ਤੋਂ 75 ਮਿੰਟ ਦੇ ਅੰਦਰ ਰਾਮਲੱਲਾ ਦੇ ਦਰਸ਼ਨ ਕਰ ਸਕਣਗੇ।

ਅਯੁੱਧਿਆ ਰਾਮ ਮੰਦਰ : ਆਰਤੀ ਦਾ ਸਮਾਂ

ਮੰਗਲਾ ਆਰਤੀ, ਸ਼ਿੰਗਾਰ ਆਰਤੀ ਅਤੇ ਸ਼ਯਨ ਆਰਤੀ ਲਈ ਐਂਟਰੀ ਪਾਸ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਹੋਰ ਆਰਤੀਆਂ ਲਈ ਪ੍ਰਵੇਸ਼ ਪਾਸ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਸਮਾਂ:

ਮੰਗਲਾ ਆਰਤੀ- ਸਵੇਰੇ 4 ਵਜੇ
ਸ਼ਿੰਗਾਰ ਆਰਤੀ- ਸਵੇਰੇ 6.15 ਵਜੇ
ਸ਼ਯਨ ਆਰਤੀ- ਰਾਤ 10 ਵਜੇ
ਰਾਮ ਮੰਦਰ ਦਰਸ਼ਨ : ਐਂਟਰੀ ਪਾਸ

ਐਂਟਰੀ ਪਾਸ ਮੁਫ਼ਤ ਹੈ ਅਤੇ ਤੀਰਥ ਯਾਤਰੀ ਨੂੰ ਨਾਂ, ਉਮਰ, ਸ਼ਹਿਰ, ਆਧਾਰ ਕਾਰਡ ਨੰਬਰ ਅਤੇ ਮੋਬਾਇਲ ਨੰਬਰ ਵਰਗੀ ਜਾਣਕਾਰੀ ਪ੍ਰਦਾਨ ਕਰਨੀ ਹੋਵੇਗੀ। ਪਾਸ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਵੈੱਬਸਾਈਟ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਰਾਮਲੱਲਾ ਦੇ ਦਰਸ਼ਨ ਲਈ ਕੋਈ ਵਿਸ਼ੇਸ਼ ਪਾਸ ਉਪਲੱਬਧ ਨਹੀਂ ਹੈ ਅਤੇ ਇਸ ਲਈ ਕੋਈ ਫ਼ੀਸ ਵੀ ਨਹੀਂ ਲਈ ਜਾਂਦੀ ਹੈ।

ਰਾਮ ਮੰਦਰ : ਸਹੂਲਤਾਂ ਉਪਲੱਬਧ

ਦਿਵਿਆਂਗਾਂ ਅਤੇ ਬਜ਼ੁਰਗਾਂ ਲਈ ਮੰਦਰ 'ਚ ਵ੍ਹੀਲਚੇਅਰ ਉਪਲੱਬਧ ਹਨ। ਇਹ ਵ੍ਹੀਲਚੇਅਰ ਸ਼੍ਰੀ ਰਾਮ ਜਨਮਭੂਮੀ ਮੰਦਰ ਕੰਪਲੈਕਸ ਦੇ ਅੰਦਰ ਉਪਯੋਗ ਲਈ ਹਨ, ਨਾ ਕਿ ਅਯੁੱਧਿਆ ਸ਼ਹਿਰ ਜਾਂ ਕਿਸੇ ਹੋਰ ਮੰਦਰ 'ਚ ਜਾਣ ਲਈ। ਵ੍ਹੀਲਚੇਅਰ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ ਪਰ ਇਸ 'ਚ ਮਦਦ ਕਰਨ ਵਾਲੇ ਨੌਜਵਾਨ ਸਵੈਮ ਸਵੇਕ ਨੂੰ ਮਾਮੂਲੀ ਫ਼ੀਸ ਦਿੱਤੀ ਜਾਵੇਗੀ। 

ਅਯੁੱਧਿਆ ਰਾਮ ਮੰਦਰ : ਸਿੱਧਾ ਪ੍ਰਸਾਰਨ

ਜੇਕਰ ਤੁਸੀਂ ਰਾਮ ਮੰਦਰ ਦੇ ਦਰਸ਼ਨ ਨਹੀਂ ਕਰ ਸਕਦੇ ਹੋ ਤਾਂ ਹੁਣ ਤੁਸੀਂ ਇਸ ਨੂੰ ਹਰ ਦਿਨ ਸਵੇਰੇ 6.30 ਵਜੇ ਦੂਰਦਰਸ਼ਨ 'ਤੇ ਲਾਈਵ ਦੇਖ ਸਕਦੇ ਹੋ।

DIsha

This news is Content Editor DIsha