ਚੀਨ ਨੂੰ ਸਬਕ ਸਿਖਾਉਣ ਲਈ ''ਕਵਾਡ'' ਦੀ ਨਵੀਂ ਨੀਤੀ ਆਵੇਗੀ ਕੰਮ

09/19/2020 8:40:44 AM

ਕੈਨਬਰਾ, (ਏ. ਐੱਨ. ਆਈ.)- ਭਾਰਤੀ ਸਰਹੱਦ ’ਤੇ ਚੀਨ ਦੀਆਂ ਸਰਗਰਮੀਆਂ ਅਤੇ ਏਸ਼ੀਆ ’ਚ ਉਸ ਦੀ ਪੈਰ ਜਮਾਉਣ ਦੀਆਂ ਕੋਸ਼ਿਸ਼ਾਂ ਨੂੰ ਹੁਣ ਖਤਮ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਚੀਨ ਨੂੰ ਸਬਕ ਸਿਖਾਉਣ ਲਈ ਕਵਾਡ ਦੀ ਨਵੀਂ ਨੀਤੀ ਕੰਮ ਆਵੇਗੀ।
ਕਵਾਡ ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਵਿਚਾਲੇ ਗ਼ੈਰ-ਰਸਮੀ ਰਣਨੀਤਿਕ ਗੱਲਬਾਤ ਦਾ ਮੰਚ ਹੈ। ‘ਚਤੁਰਭੁਜ ਸੁਰੱਖਿਆ ਗੱਲਬਾਤ’ ਲੋਕਤੰਤਰੀ ਦੇਸ਼ਾਂ ਦਰਮਿਆਨ ਹੋਣ ਵਾਲਾ ਇੱਕ ਗ਼ੈਰ-ਰਸਮੀ ਸਮਝੌਤਾ ਹੈ ਜੋ ਮਿਲਟਰੀ ਲਾਜਿਸਟਿਕ ਸਪੋਰਟ, ਅਭਿਆਸ ਅਤੇ ਸੂਚਨਾ ਦੇ ਮਾਧਿਅਮ ਰਾਹੀਂ ਅੰਤਰ-ਸੰਚਾਲਨ ਨੂੰ ਸਾਂਝਾ ਕਰਦਾ ਹੈ ਅਤੇ ਭਾਰਤ-ਪ੍ਰਸ਼ਾਂਤ ਸਮੁੰਦਰੀ ਲੇਨ ਨੂੰ ਕਿਸੇ ਵੀ ਬਣਾਉਟੀ ਉਸਾਰੀ ਅਤੇ ਰੁਕਾਵਟਾਂ ਤੋਂ ਬਚਾ ਕੇ ਸੰਚਾਰ ਬਣਾਈ ਰੱਖਣ ਲਈ ਵਚਨਬੱਧ ਹੈ।

ਇਹ ਚਾਰੇ ਦੇਸ਼ ਮਿਲ ਕੇ ‘ਰੇਅਰ ਅਰਥ ਐਲੀਮੈਂਟਸ’ ’ਚ ਵੀ ਚੀਨ ਨੂੰ ਮਾਤ ਦੇਣਗੇ। ਇਨ੍ਹਾਂ ਦੀ ਵਰਤੋਂ ਲੈਪਟਾਪ, ਇਲੈਕਟ੍ਰਿਕ ਕਾਰ ਬੈਟਰੀ ਤੋਂ ਲੈ ਕੇ ਮਿਜ਼ਾਈਲ ਗਾਇਡਿੰਗ ਸਿਸਟਮ ਅਤੇ ਲੇਜ਼ਰ ’ਚ ਹੁੰਦੀ ਹੈ।

ਸਿਡਨੀ ਦੇ ਮਾਰਨਿੰਗ ਹੇਰਾਲਡ ਮੁਤਾਬਕ 0.15 ਪਲਾਡੀਅਮ ਆਈਫੋਨ ’ਚ, 472 ਕਿ. ਗ੍ਰਾ. ਕੰਬਾਈਂਡ ਰੇਅਰ ਅਰਥ ਐੱਫ. 35 ਜੈੱਟ ’ਚ ਅਤੇ 4 ਟਨ ਵਰਜੀਨੀਆ ਕਲਾਸ ਦੀ ਪਣਡੁੱਬੀ ’ਚ ਲੱਗਦਾ ਹੈ। ਚੀਨ ਦਾ ਰੇਅਰ ਅਰਥ ਐਲੀਮੈਂਟਸ ਦੇ ਉਤਪਾਦਨ ’ਚ ਏਕਾਧਿਕਾਰ ਹੈ ਪਰ ਅਮਰੀਕਾ ਨੇ ਰਿਸ਼ਤੇ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਉੱਥੋਂ ਖਣਿਜਾਂ ਦੀ ਸਪਲਾਈ ਨਾ ਕਰਣ ਦਾ ਫੈਸਲਾ ਕੀਤਾ ਹੈ। ਇਸ ਨੂੰ ਕਵਾਡ ਨਾਲ ਜੁੜੇ ਮੈਂਬਰ ਦੇਸ਼ ਇਕ ਵੱਡੇ ਮੌਕੇ ਦੇ ਤੌਰ ’ਤੇ ਵੇਖ ਰਹੇ ਹਨ। ਇਸ ਨਾਲ ਚੀਨ ਵੱਲ ਨਿਰਭਰਤਾ ਘੱਟ ਹੋ ਸਕੇਗੀ। ਜ਼ਿਕਰਯੋਗ ਯੋਗ ਹੈ ਕਿ ਆਸਟਰੇਲੀਆ ਰੇਅਰ ਐਲੀਮੈਂਟਸ ਦਾ ਉਤਪਾਦਨ ਕਰਨ ਵਾਲਾ ਦੂਜਾ ਵੱਡਾ ਦੇਸ਼ ਹੈ ਪਰ ਚੀਨ ਦੇ ਮੁਕਾਬਲੇ ਉਸ ਦਾ ਉਤਪਾਦਨ ਕਾਫ਼ੀ ਘੱਟ ਹੈ। ਅਮਰੀਕਾ ਦੇ ਫੈਸਲੇ ਤੋਂ ਬਾਅਦ ਨਾ ਸਿਰਫ ਆਸਟਰੇਲੀਆ ਇਸ ਖੇਤਰ ’ਚ ਉਤਪਾਦਨ ਵਧਾ ਸਕਦਾ ਹੈ ਸਗੋਂ ਇਸ ਦਾ ਫਾਇਦਾ ਸਾਰੇ ਮੈਂਬਰ ਦੇਸ਼ ਮਿਲ ਕੇ ਉਠਾ ਸਕਦੇ ਹਨ।

ਭਾਰਤ ਕਰੇਗਾ ਕਵਾਡ ਚਤੁਰਭੁਜ ਸੁਰੱਖਿਆ ਗੱਲਬਾਤ ਦੀ ਮੇਜ਼ਬਾਨੀ

ਇਸ ਕਵਾਇਦ ਨੂੰ ਕਵਾਡ ਚਤੁਰਭੁਜ ਸੁਰੱਖਿਆ ਗੱਲਬਾਤ ਨਾਲ ਸਮਰਥਨ ਮਿਲਣ ਵਾਲਾ ਹੈ ਜਿਸ ਦੀ ਮੇਜ਼ਬਾਨੀ ਭਾਰਤ ਕਰੇਗਾ। ਫਿਲਹਾਲ ਅਗਲੇ ਮਹੀਨੇ ਹੋਣ ਵਾਲੀ ਕਵਾਡ ਸੁਰੱਖਿਆ ਗੱਲਬਾਤ ਲਈ ਜਗ੍ਹਾ ਅਤੇ ਤਾਰੀਖ਼ ਤੈਅ ਕਰਨ ਨੂੰ ਲੈ ਕੇ ਗੱਲਬਾਤ ਜਾਰੀ ਹੈ। ਇਸ ਤੋਂ ਬਾਅਦ ਇੱਥੇ ਚੀਨ ਦੇ ਮੁੱਦੇ ਅਤੇ ਉਸ ਨੂੰ ਰੋਕਣ ਦੀਆਂ ਤਿਆਰੀਆਂ ਦੇ ਮੱਦੇਨਜਰ ਭਾਰਤ ਅਤੇ ਅਮਰੀਕਾ ਵਿਚਾਲੇ 2 ਪਲੱਸ 2 ਗੱਲਬਾਤ ਹੋਵੇਗੀ। ਦਰਅਸਲ, ਜਾਪਾਨ ’ਚ ਸ਼ਿੰਜੋ ਆਬੇ ਦੇ ਅਸਤੀਫਾ ਦੇਣ ਤੋਂ ਬਾਅਦ ਕੁੱਝ ਦੇਰ ਹੋਈ ਹੈ ਪਰ ਹੁਣ ਹਾਲਾਂਕਿ ਜਾਪਾਨ ਦੇ ਨਵੇਂ ਪੀ. ਐੱਮ. ਯੋਸ਼ਿਹਿਦੇ ਸੁਗਾ ਨੇ ਅਹੁਦਾ ਸੰਭਾਲ ਲਿਆ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਜਗ੍ਹਾ ਅਤੇ ਸਮਾਂ ਤੈਅ ਕਰ ਲਿਆ ਜਾਵੇਗਾ ।

Lalita Mam

This news is Content Editor Lalita Mam