ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

06/24/2023 12:43:03 PM

ਨਵੀਂ ਦਿੱਲੀ (ਭਾਸ਼ਾ) - ਸਰਕਾਰ ਬਿਜਲੀ ਦੀਆਂ ਦਰਾਂ ਤੈਅ ਕਰਨ ਲਈ 'ਦਿਨ ਦੇ ਸਮੇਂ' (ਟੀਓਡੀ) ਦਾ ਨਿਯਮ ਲਾਗੂ ਕਰਨ ਜਾ ਰਹੀ ਹੈ। ਅਜਿਹਾ ਹੋਣ ਨਾਲ ਦੇਸ਼ ਭਰ ਦੇ ਬਿਜਲੀ ਖਪਤਕਾਰ ਸੂਰਜੀ ਸਮੇਂ (ਦਿਨ ਦੇ ਸਮੇਂ) ਦੌਰਾਨ ਬਿਜਲੀ ਦੀ ਖਪਤ ਦਾ ਪ੍ਰਬੰਧਨ ਕਰਕੇ ਆਪਣੇ ਬਿਜਲੀ ਬਿੱਲਾਂ 'ਤੇ 20 ਫ਼ੀਸਦੀ ਤੱਕ ਦੀ ਬੱਚਤ ਕਰ ਸਕਣਗੇ। ਟੀਓਡੀ ਨਿਯਮ ਦੇ ਤਹਿਤ ਦਿਨ ਦੇ ਵੱਖ-ਵੱਖ ਸਮੇਂ ਲਈ ਬਿਜਲੀ ਦੀਆਂ ਵੱਖ-ਵੱਖ ਦਰਾਂ ਲਾਗੂ ਹੋਣਗੀਆਂ। ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਬਿਜਲੀ ਦੀ ਸਭ ਤੋਂ ਵੱਧ ਦਰ ਵਾਲੇ ਸਮੇਂ ਵਿੱਚ ਗਾਹਕ ਕੱਪੜੇ ਧੋਣ ਅਤੇ ਖਾਣਾ ਬਣਾਉਣ ਵਰਗੇ ਉੱਚ ਬਿਜਲੀ ਦੀ ਖਪਤ ਵਾਲੇ ਕੰਮਾਂ ਤੋਂ ਪਰਹੇਜ਼ ਕਰ ਸਕਦੇ ਹਨ। ਗਰਮੀ ਤੋਂ ਬਚਣ ਲਈ ਰਾਤ ਸਮੇਂ ਏਅਰ ਕੰਡੀਸ਼ਨਰ ਜ਼ਿਆਦਾ ਚਲਾਉਣ ’ਤੇ ਜ਼ਿਆਦਾ ਬਿਜਲੀ ਦਾ ਬਿੱਲ ਦੇਣਾ ਹੋਵੇਗਾ। 

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ

ਦੱਸ ਦੇਈਏ ਕਿ ਖਪਤਕਾਰ ਨਵੀਂ ਪ੍ਰਣਾਲੀ ਦੇ ਤਹਿਤ ਕੱਪੜੇ ਧੋਣ ਜਾਂ ਖਾਣਾ ਬਣਾਉਣ ਵਰਗੇ ਕੰਮ ਆਮ ਕੰਮਕਾਜੀ ਘੰਟਿਆਂ ਦੌਰਾਨ ਆਪਣੇ ਬਿਜਲੀ ਦੇ ਬਿੱਲਾਂ ਨੂੰ ਘੱਟ ਕਰ ਸਕਦੇ ਹਨ। 10 ਕਿਲੋਵਾਟ ਅਤੇ ਇਸ ਤੋਂ ਵੱਧ ਦੀ ਮੰਗ ਵਾਲੇ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਟੀਓਡੀ ਫੀਸ ਪ੍ਰਣਾਲੀ 1 ਅਪ੍ਰੈਲ, 2024 ਤੋਂ ਲਾਗੂ ਹੋਵੇਗੀ। ਇਹ ਨਿਯਮ 1 ਅਪ੍ਰੈਲ 2025 ਤੋਂ ਖੇਤੀਬਾੜੀ ਨੂੰ ਛੱਡ ਕੇ ਬਾਕੀ ਸਾਰੇ ਖਪਤਕਾਰਾਂ 'ਤੇ ਲਾਗੂ ਹੋਵੇਗਾ। ਹਾਲਾਂਕਿ, ਸਮਾਰਟ ਮੀਟਰਾਂ ਵਾਲੇ ਖਪਤਕਾਰਾਂ ਲਈ ਟੀਓਡੀ ਸਿਸਟਮ ਉਦੋਂ ਹੀ ਲਾਗੂ ਹੋਵੇਗਾ ਜਦੋਂ ਉਹ ਅਜਿਹੇ ਮੀਟਰ ਲਗਾਉਂਦੇ ਹਨ। 

ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ

ਬਿਜਲੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਭਾਰਤ ਸਰਕਾਰ ਨੇ ਬਿਜਲੀ (ਖਪਤਕਾਰ ਅਧਿਕਾਰ) ਨਿਯਮ, 2020 ਵਿੱਚ ਸੋਧ ਕਰਕੇ ਮੌਜੂਦਾ ਬਿਜਲੀ ਦਰ ਪ੍ਰਣਾਲੀ ਵਿੱਚ ਦੋ ਬਦਲਾਅ ਕੀਤੇ ਹਨ। ਇਹ ਬਦਲਾਅ ਦਿਨ ਦੇ ਸਮੇਂ (TOD) ਟੈਰਿਫ਼ ਸਿਸਟਮ ਦੀ ਸ਼ੁਰੂਆਤ ਅਤੇ ਸਮਾਰਟ ਮੀਟਰਾਂ ਨਾਲ ਸਬੰਧਤ ਵਿਵਸਥਾਵਾਂ ਨੂੰ ਤਰਕਸੰਗਤ ਬਣਾਉਣ ਨਾਲ ਸਬੰਧਤ ਹਨ।” ਇਸ ਦੇ ਮੁਤਾਬਕ, ਦਿਨ ਭਰ ਇੱਕ ਹੀ ਦਰ 'ਤੇ ਬਿਜਲੀ ਦੇ ਲਈ ਚਾਰਜ ਕੀਤੇ ਜਾਣ ਦੀ ਬਜਾਏ, ਉਪਭੋਗਤਾ ਦੁਆਰਾ ਬਿਜਲੀ ਲਈ ਅਦਾ ਕੀਤੀ ਗਈ ਕੀਮਤ ਦਿਨ ਦੇ ਵੱਖ-ਵੱਖ ਸਮੇਂ ਵੱਖ-ਵੱਖ ਹੋਵੇਗੀ। ਬਹੁਤ ਸਾਰੇ ਲੋਕ ਦਿਨ ਦੇ ਸਮੇਂ ਏਅਰਕੰਡੀਸ਼ਨਰ ਦੀ ਵਰਤੋਂ ਘੱਟ ਕਰਦੇ ਹਨ, ਜਦਕਿ ਇਸ ਦੇ ਉਲਟ ਉਹ ਰਾਤ ਦੇ ਸਮੇਂ ਏਸੀ ਦੀ ਵਰਤੋਂ ਲੋਕ ਵੱਧ ਕਰਦੇ ਹਨ।

ਇਹ ਵੀ ਪੜ੍ਹੋ : ਉਡਾਣ ਭਰਨ ਲਈ ਬੈਂਕਾ ਦੇ ਦਰਵਾਜ਼ੇ ਪਹੁੰਚੀ Go First ਏਅਰਲਾਈਨ, ਮੰਗਿਆ 600 ਕਰੋੜ ਦਾ ਕਰਜ਼ਾ

ਬਿਆਨ ਦੇ ਅਨੁਸਾਰ ਨਵੀਂ ਟੈਰਿਫ ਪ੍ਰਣਾਲੀ ਦੇ ਤਹਿਤ ਸੂਰਜੀ ਘੰਟੇ (ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੁਆਰਾ ਨਿਰਧਾਰਤ ਅੱਠ ਘੰਟੇ) ਵਿੱਚ ਬਿਜਲੀ ਦੀ ਦਰ ਆਮ ਦਰ ਨਾਲੋਂ 10 ਤੋਂ 20 ਫ਼ੀਸਦੀ ਘੱਟ ਹੋਵੇਗੀ, ਜਦੋਂ ਕਿ ਬਿਜਲੀ ਦੇ ਸਭ ਤੋਂ ਵੱਧ ਉਪਯੋਗ ਦੇ ਸਮੇਂ ਇਹ 10 ਤੋਂ 20 ਫ਼ੀਸਦੀ ਹੋਵੇਗੀ। ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ ਕੇ ਸਿੰਘ ਦਾ ਮੰਨਣਾ ਹੈ ਕਿ ਟੀਓਡੀ ਪ੍ਰਣਾਲੀ ਦੇ ਨਾਲ ਯਕੀਨੀ ਤੌਰ 'ਤੇ ਖਪਤਕਾਰਾਂ ਅਤੇ ਬਿਜਲੀ ਪ੍ਰਦਾਤਾਵਾਂ ਨੂੰ ਹਰ ਹਾਲ ਵਿੱਚ ਫ਼ਾਇਦਾ ਹੀ ਹੋਵੇਗਾ। 

ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ

rajwinder kaur

This news is Content Editor rajwinder kaur