ਬੰਗਾਲ ''ਚ ਲਾਗੂ ਨਹੀਂ ਹੋਵੇਗਾ ਨਵਾਂ ਮੋਟਰ ਵਹੀਕਲ ਐਕਟ

09/11/2019 6:40:38 PM

ਕੋਲਕਾਤਾ— ਨਵਾਂ ਮੋਟਰ ਵਹੀਕਲ ਐਕਟ ਪੱਛਮੀ ਬੰਗਾਲ 'ਚ ਲਾਗੂ ਨਹੀਂ ਹੋਵੇਗਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਨਵਾਂ ਮੋਟਰ ਵਹੀਕਲ ਐਕਟ ਪੱਛਮੀ ਬੰਗਾਲ 'ਚ ਲਾਗੂ ਨਹੀਂ ਹੋਵੇਗਾ। ਸੀ.ਐੱਮ. ਮਮਤਾ ਨੇ ਕਿਹਾ ਕਿ ਇਹ ਕਾਨੂੰਨ ਲੋਕਾਂ 'ਤੇ ਬੋਝ ਹੈ।
ਮਮਤਾ ਬੈਨਰਜੀ ਨੇ ਨਵੇਂ ਮੋਟਰ ਵਹੀਕਲ ਐਕਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਟਰ ਵਹੀਕਲ ਐਕਟ ਨੂੰ ਅਸੀਂ ਲਾਗੂ ਨਹੀਂ ਕਰ ਸਕਦੇ। ਸਹੀ ਤਰੀਕੇ ਨਾਲ ਡਰਾਈਵ ਕਰੋ ਅਤੇ ਆਪਣੀ ਜ਼ਿੰਦਗੀ ਬਚਾਓ। ਅਸੀਂ ਅਜਿਹਾ ਹਰ ਕਿਸੇ ਨੂੰ ਕਹਿ ਰਹੇ ਹਾਂ। ਇਸੇ ਨਾਲ ਹਾਦਸੇ ਘੱਟ ਹੋਏ ਹਨ।
ਮਮਤਾ ਬੈਨਰਜੀ ਨੇ ਕਿਹਾ ਕਿ ਮੋਟਰ ਵਹੀਕਲ 'ਚ ਲਿਆ ਗਿਆ ਫੈਸਲਾ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਲੈਣਾ ਚਾਹੀਦਾ ਹੈ। ਸੂਬੇ 'ਚ ਗਰੀਬ ਲੋਕ ਵੀ ਹਨ। ਉਨ੍ਹਾਂ ਕੋਲ ਭਾਰੀ ਜੁਰਮਾਨਾ ਦੇਣ ਲਈ ਪੈਸੇ ਕਿਥੋਂ ਆਉਣਗੇ। ਨਵੇਂ ਐਕਟ 'ਤੇ ਮਮਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਨੁੱਖੀ ਅਧਿਕਾਰੀਆਂ ਤੋਂ ਇਸ ਵਿਸ਼ਸ਼ੇ 'ਚ ਗੱਲਬਾਤ ਵੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅਸੀਂ ਇਸ ਐਕਟ ਨੂੰ ਲਾਗੂ ਕਰਦੇ ਹਾਂ ਤਾਂ ਜਨਤਾ 'ਤੇ ਜ਼ਿਆਦਾ ਬੋਝ ਪਵੇਗਾ।
ਦੱਸ ਦਈਏ ਕਿ ਨਵੇਂ ਐਕਟ 'ਚ ਲੋਕਾਂ ਦੀ ਜੇਬ 'ਤੇ ਪੈ ਰਹੇ ਭਾਰੀ ਜੁਰਮਾਨੇ ਨਾਲ ਲੋਕ ਪ੍ਰੇਸ਼ਾਨ ਹਨ। ਇਸੇ ਦੌਰਾਨ ਗੁਜਰਾਤ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਕੇਂਦਰ ਸਰਕਾਰ ਦੇ ਨਵੇਂ ਮੋਟਰ ਵਹੀਕਲ ਐਕਟ 'ਚ ਬਦਲਾਅ ਕੀਤਾ ਹੈ। ਗੁਜਰਾਤ ਸਰਕਾਰ ਨੇ ਮੋਟਰ ਵਹੀਕਲ ਸੋਧ ਐਕਟ 'ਚ ਬਦਲਾਅ ਕਰਦੇ ਹੋਏ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਹੈ। ਬਦਲਾਅ ਨੂੰ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨੇ ਐਲਾਨ ਕੀਤਾ ਹੈ ਕਿ ਨਵੇਂ ਐਕਟ 'ਚ ਭਾਰੀ ਜੁਰਮਾਨੇ ਦੀਆਂ ਦਰਾਂ 'ਤੇ ਕਟੌਤੀ ਕੀਤੀ ਜਾਵੇਗੀ।

Inder Prajapati

This news is Content Editor Inder Prajapati